
Australian,Melbourne,(Sada Channel News):- ਅਜੋਕੇ ਸਮੇਂ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ,ਅਜਿਹਾ ਇੱਕ ਹੋਰ ਮਾਮਲਾ ਆਸਟ੍ਰੇਲੀਆ (Australian) ਤੋਂ ਸਾਹਮਣੇ ਆਇਆ ਹੈ,ਜਿੱਥੇ ਮਿਆਣੀ ਰੋਡ ਦੇ ਵਸਨੀਕ ਹਰਪ੍ਰੀਤ ਸਿੰਘ ਨੇ ਆਸਟ੍ਰੇਲੀਆ (Australian) ਦੀ ਪੁਲਿਸ ਵਿੱਚ ਅਫਸਰ ਬਣ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ,ਇਸ ਖਬਰ ਦਾ ਪਤਾ ਲੱਗਦਿਆਂ ਹੀ ਹਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਸ ਸਬੰਧੀ ਹਰਪ੍ਰੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਨੇ ਕਾਨਵੈਂਟ ਸਕੂਲ ਦਸੂਹਾ (Convent School Dasuha) ਤੋਂ ਮੁੱਢਲੀ ਪੜ੍ਹਾਈ ਮੁਕੰਮਲ ਕੀਤੀ ਹੈ,ਜਿਸ ਤੋਂ ਬਾਅਦ 2007 ਵਿੱਚ ਉਹ ਪੜ੍ਹਾਈ ਲਈ ਆਸਟ੍ਰੇਲੀਆ ਚਲਾ ਗਿਆ ਸੀ ਅਤੇ 2011 ਵਿੱਚ PR ਹੋਣ ਤੋਂ ਬਾਅਦ ਆਸਟ੍ਰੇਲੀਆਈ ਪੁਲਿਸ (Australian Police) ਵਿੱਚ ਭਰਤੀ ਹੋਣ ਲਈ ਕੋਸ਼ਿਸ਼ ਕਰਦਾ ਰਿਹਾ,ਉਨਾਂ ਦੱਸਿਆ ਕਿ ਇੰਨੀਆਂ ਕੋਸ਼ਿਸ਼ਾਂ ਮਗਰੋਂ ਉਸ ਦੀ ਮਿਹਨਤ ਰੰਗ ਲਿਆਈ ਅਤੇ ਵੈਕਟੋਰੀਆ ਮੈਲਬੋਰਨ (Victoria Melbourne) ਵਿੱਚ ਸਖ਼ਤ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸ ਦੀ ਨਿਯੁਕਤੀ ਪੁਲਿਸ ਅਧਿਕਾਰੀ (Appointed Police Officer) ਵਜੋਂ ਹੋਈ ਹੈ।