NEW DELHI,(PUNJAB TODAY NEWS CA):- ‘ਆਪ’ ਨੇ ਦਿੱਲੀ ਨਗਰ ਨਿਗਮ (MCD) ਚੋਣਾਂ ‘ਚ ਜਿੱਤ ਹਾਸਲ ਕੀਤੀ ਹੈ,ਭਾਜਪਾ 15 ਸਾਲ ਸੱਤਾ ‘ਚ ਰਹੀ ਹੈ,ਚੋਣ ਕਮਿਸ਼ਨ ਮੁਤਾਬਕ 250 ਸੀਟਾਂ ‘ਚੋਂ ਆਮ ਆਦਮੀ ਪਾਰਟੀ (Aam Aadmi Party) ਨੇ 134 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ,ਜਦਕਿ ਭਾਜਪਾ ਦੂਜੇ ਨੰਬਰ ‘ਤੇ ਚਲੀ ਗਈ ਹੈ,ਭਾਜਪਾ ਪਾਰਟੀ ਨੇ 104 ਸੀਟਾਂ ਜਿੱਤੀਆਂ ਹਨ,ਜਦਕਿ ਕਾਂਗਰਸ ਨੇ 7 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। MCD ਚੋਣਾਂ ਵਿੱਚ ਬਹੁਮਤ ਲਈ 126 ਸੀਟਾਂ ਦੀ ਲੋੜ ਸੀ,ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਕੋਲ ਵਿਧਾਨ ਸਭਾ ਦੀਆਂ 4 ਸੀਟਾਂ ਹਨ,ਭਾਜਪਾ ਨੇ 3 ‘ਤੇ ਜਿੱਤ ਹਾਸਲ ਕੀਤੀ,ਸਿਰਫ਼ ਇੱਕ ਸੀਟ ਪਾਰਟੀ ਦੇ ਖਾਤੇ ਵਿੱਚ ਗਈ ਹੈ,ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਵਾਰਡ ਨੰਬਰ 74 ਚਾਂਦਨੀ ਚੌਕ ਤੋਂ ਉਮੀਦਵਾਰ ਪੁਨਦੀਪ ਸਿੰਘ ਨੇ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਇਆ ਹੈ,ਉੱਥੇ ਹੀ ‘ਆਪ’ ਵਿਧਾਇਕ ਅਨੰਤੁੱਲਾ ਦੇ ਵਾਰਡ ਨੰਬਰ 189 ਜ਼ਾਕਿਰ ਨਗਰ ਤੋਂ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ।