Mississauga, December 10, 2022,(Punjab Today News Ca):- ਪੀਲ ਪੁਲਿਸ (Peel Police) ਨੇ ਮਿਸੀਸਾਗਾ ਗੈਸ ਸਟੇਸ਼ਨ (Mississauga Gas Station) ’ਤੇ ਕਤਲ ਹੋਈ ਪੰਜਾਬਣ ਪਵਨਪ੍ਰੀਤ ਕੌਰ ਨੂੰ ਮਾਰਨ ਵਾਲੇ ਕਾਤਲ ਵੱਲੋਂ ਵਰਤੇ ਸਾਈਕਲ ਦੀ ਤਸਵੀਰ ਜਾਰੀ ਕੀਤੀ ਹੈ,ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਾਤਲ ਇਸ ਸਾਈਕਲ ’ਤੇ ਸਵਾਰ ਹੋ ਕੇ ਆਇਆ ਸੀ,ਜੇਕਰ ਕਿਸੇ ਦਾ ਇਹ ਸਾਈਕਲ ਪਿਛਲੇ ਸਮੇਂ ਵਿਚ ਚੋਰੀ ਹੋਇਆ ਹੈ ਤਾਂ ਉਹ ਤੁਰੰਤ ਪੀਲ ਪੁਲਿਸ ਨਾਲ ਸੰਪਰਕ ਕਰੇ।