spot_img
Thursday, December 5, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਜਰਮਨੀ ਤੋਂ ਪਾਕਿਸਤਾਨ ਪਹੁੰਚਿਆ ਗੈਂਗਸਟਰ ਹੈਰੀ ਚੱਠਾ,ਹਰਵਿੰਦਰ ਸਿੰਘ ਰਿੰਦਾ ਦੀ ਥਾਂ ਇਸਤੇਮਾਲ...

ਜਰਮਨੀ ਤੋਂ ਪਾਕਿਸਤਾਨ ਪਹੁੰਚਿਆ ਗੈਂਗਸਟਰ ਹੈਰੀ ਚੱਠਾ,ਹਰਵਿੰਦਰ ਸਿੰਘ ਰਿੰਦਾ ਦੀ ਥਾਂ ਇਸਤੇਮਾਲ ਕਰੇਗਾ ISI

Punjab Today News Ca:-

Punjab Today News Ca:- ਗੈਂਗਸਟਰ ਹੈਰੀ ਚੱਠਾ (Gangster Harry Chatta) ਜਰਮਨੀ ਤੋਂ ਪਾਕਿਸਤਾਨ ਪਹੁੰਚ ਗਿਆ ਹੈ ਤੇ ਇਹ ਵੀ ਖਬਰ ਹੈ ਕਿ ਪੰਜਾਬ ਵਿਚ ਗੜਬੜੀ ਫੈਲਾਉਣ ਲਈ ਪਾਕਿਸਤਾਨੀ ਖੁਫੀਆ ਏਜੰਸੀ ISI ਨੇ ਹਰਵਿੰਦਰ ਸਿੰਘ ਰਿੰਦਾ ਦੀ ਥਾਂ ਹੈਰੀ ਚੱਢਾ ਨੂੰ ਇਸਤੇਮਾਲ ਕਰਨ ਦੀ ਯੋਜਨਾ ਬਣਾ ਰਹੀ ਹੈ,ਇਸ ਨੂੰ ਲੈ ਕੇ ਪੰਜਾਬ ਪੁਲਿਸ ਅਲਰਟ ਹੋ ਗਈ ਹੈ,ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੇ ਸੰਕੇਤ ਦਿੱਤੇ ਹਨ,ਪੰਜਾਬ ਪੁਲਿਸ (Punjab Police) ਦੇ ਇੰਟੈਲੀਜੈਂਸ ਵਿੰਗ (Intelligence Wing) ਨੂੰ ਮਿਲੇ ਇਨਪੁਟ ਮੁਤਾਬਕ ਹੈਰੀ ਚੱਠਾ ਰਿੰਦਾ ਦੀ ਮੌਤ ਦੇ ਅਗਲੇ ਹੀ ਦਿਨ ਪਾਕਿਸਤਾਨ ਪਹੁੰਚ ਗਿਆ ਸੀ,ਹੈਰੀ ਚੱਠਾ ਕੁਝ ਸਾਲ ਪਹਿਲਾਂ ਸਪੇਨ ਪਹੁੰਚਿਆ ਸੀ ਜਿਸ ਦੇ ਬਾਅਦ ਉਹ ਜਰਮਨੀ ਚਲਾ ਗਿਆ।

14 ਦਸੰਬਰ ਨੂੰ ਰਿੰਦਾ ਦੀ ਮੌਤ ਦੇ ਬਾਅਦ ਅਗਲੇ ਹੀ ਦਿਨ ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਪਾਕਿਸਤਾਨ ਪਹੁੰਚਿਆ,ਅੱਤਵਾਦੀ ਪੰਮਾ ਨਾਲ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਵੀ ਸੀ,ਪੰਮਾ ਨੇ ਹੀ ISI ਨਾਲ ਉਸ ਦੀ ਮੁਲਾਕਾਤ ਕਰਾਈ,ਇਹ ਮੁਲਾਕਾਤ ਲਾਹੌਰ ਦੇ ਨੇੜੇ ਹੋਈ,ਹਰਵਿੰਦਰ ਸਿੰਘ ਰਿੰਦਾ ਨੇ ਪੰਜਾਬ ਵਿਚ ਆਪਣੇ ਗੈੰਗਸਟਰ ਨੈਟਵਰਕ ਜ਼ਰੀਏ ਕਈ ਵਾਰਦਾਤਾਂ ਕਰਾਈਆਂ ਜਿਸ ਵਿਚ ਮੋਹਾਲੀ ਵਿਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ ‘ਤੇ ਹਮਲੇ ਤੋਂ ਇਲਾਵਾ ਸੀਆਈਏ ਨਵਾਂਸ਼ਹਿਰ ‘ਚ ਵੀ ਹਮਲਾ ਕਰਾਇਆ,ਹਰਵਿੰਦਰ ਸਿੰਘ ਰਿੰਦਾ ਦੀ ਤਰ੍ਹਾਂ ਹੀ ਗੈਂਗਸਟਰ ਹੈਰੀ ਚੱਠਾ (Gangster Harry Chatta) ਦਾ ਵੀ ਪੰਜਾਬ ਵਿਚ ਗੈਂਗਸਟਰ ਦਾ ਨੈਟਵਰਕ ਹੈ,ਇਸ ਜ਼ਰੀਏ ISI ਪੰਜਾਬ ਵਿਚ ਨਾਰਕੋ ਟੈਰੀਰਿਜ਼ਮ ਫੈਲਾਉਣ ਦਾ ਕੰਮ ਕਰੇਗੀ।

ਗੈਂਗਸਟਰ ਹੈਰੀ ਚੱਠਾ (Gangster Harry Chatta) ਪੰਜਾਬ ਵਿਚ 2016 ਦੇ ਮਸ਼ਹੂਰ ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰਮਾਈਂਡ ਵੀ ਹੈ,ਚੱਢਾ ਏ ਕੈਟਾਗਰੀ ਗੈਂਗਸਟਰ ਹੈ,ਉਹ ਗੁਰਦਾਸਪੁਰ ਦੇ ਬਟਾਲਾ ਦਾ ਰਹਿਣ ਵਾਲਾ ਹੈ,ਉਹ ਪੰਜਾਬ ਵਿਚ ਜ਼ਿਆਦਾ ਐਕਟਿਵ ਨਹੀਂ ਹੈ ਪਰ ਉਸ ‘ਤੇ ਕਿਡਨੈਪਿੰਗ ਤੇ ਫਿਰੌਤੀ ਮੰਗਣ ਦੇ ਕੁਝ ਕੇਸ ਪੰਜਾਬ ਵਿਚ ਦਰਜ ਹਨ,ਨਾਭਾ ਜੇਲ੍ਹ ਬ੍ਰੇਕ ਦੇ ਬਾਅਦ ਤੋਂ ਹੈਰੀ ਚੱਠਾ ਫਰਾਰ (Harry Chatta) ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments