New Delhi, December 16, 2022,(Punjab Today News Ca):- ਰਾਜ ਸਭਾ ਮੈਂਬਰ ਰਾਘਵ ਚੱਢਾ (Rajya Sabha Member Raghav Chadha) ਨੇ ਰਾਜ ਸਭਾ ਵਿਚ ਬੇਅਦਬੀ ਦੇ ਮਾਮਲੇ ’ਤੇ ਚਰਚਾ ਵਾਸਤੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ ਹੈ,ਉਹਨਾਂ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨਾਲ ਪੰਜਾਬੀ ਚਿੰਤਤ ਹਨ,ਉਹਨਾਂਕਿਹਾ ਕਿ ਇਹ ਇਕ ਅਹਿਮ ਮਾਮਲਾ ਹੈ ਜਿਸ ’ਤੇ ਰਾਜ ਸਭਾ (Rajya Sabha) ਵਿਚ ਚਰਚਾ ਹੋਣੀ ਚਾਹੀਦੀਹੈ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤਾ ਦੇਣ ਵਾਸਤੇ ਕਾਨੂੰਨ ਬਣਨਾ ਚਾਹੀਦਾ ਹੈ,ਉਹਨਾਂ ਕਿਹਾ ਕਿ ਬੇਅਦਬੀਆਂ ਨਾਲ ਭਾਵਨਾਵਾਂ ਭੜਕਾ ਕੇ ਆਪਸੀ ਸਾਂਝ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਬਹੁਤ ਹੀ ਨਿੰਦਣਯੋਗ ਹਨ।