
Patna Sahib,18 December 2022,(Punjab Today News Ca):- ਰਾਜਵਿੰਦਰ ਸਿੰਘ ਭੱਟੀ (Rajwinder Singh Bhatti) ਨੂੰ ਬਿਹਾਰ ਦਾ ਨਵਾਂ ਡੀਜੀਪੀ (New DGP) ਬਣਾਇਆ ਗਿਆ ਹੈ,ਉਹ ਭਾਰਤੀ ਪੁਲਿਸ ਸੇਵਾ (Indian Police Service) ਦੇ 1990 ਬੈਚ ਦੇ ਆਈਪੀਐਸ (IPS) ਅਧਿਕਾਰੀ ਹਨ,ਐਤਵਾਰ ਨੂੰ ਬਿਹਾਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨਵੇਂ ਡੀਜੀਪੀ ਦੇ ਨਾਮ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ,ਸਾਬਕਾ ਡੀਜੀਪੀ ਐਸਕੇ ਸਿੰਘਲ ਦਾ ਕਾਰਜਕਾਲ ਕੱਲ ਯਾਨੀ 19 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ,ਜਿਸ ਤੋਂ ਬਾਅਦ ਰਾਜਵਿੰਦਰ ਸਿੰਘ ਭੱਟੀ (Rajwinder Singh Bhatti) ਨੂੰ ਸੂਬੇ ਦਾ ਨਵਾਂ ਡੀਜੀਪੀ (New DGP) ਬਣਾਇਆ ਗਿਆ ਹੈ,ਭੱਟੀ ਇਸ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ (ਬੀਐਸਐਫ) ਪੂਰਬੀ ਕਮਾਂਡ ਦੇ ਏਡੀਜੀ ਵਜੋਂ ਸੇਵਾ ਨਿਭਾਅ ਰਹੇ ਸਨ।
