Ottawa,(Punjab Today News Ca):- ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ (Andrew Shear) ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਐਮਪੀਜ਼ ਕੌਸਟ ਆਫ ਲਿਵਿੰਗ (Conservative MPs Cost of Living) ਦੇ ਸੰਕਟ ਨਾਲ ਨਜਿੱਠਣ ਉੱਤੇ ਆਪਣਾ ਧਿਆਨ ਕੇਂਦਰਿਤ ਰੱਖਣਗੇ,ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਨਵੇਂ ਸਾਲ ਵਿੱਚ ਅਸੀਂ ਲਿਬਰਲਾਂ ਵੱਲੋਂ ਲਿਆਂਦੇ ਕਾਰਬਨ ਟੈਕਸ ਨੂੰ ਵੀ ਖ਼ਤਮ ਕਰਕੇ ਹੀ ਸਾਹ ਲਵਾਂਗੇ,ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ (Canadians) ਲਈ ਜਿ਼ੰਦਗੀ ਨੂੰ ਹੋਰ ਸੁਖਾਲਾ ਬਣਾਉਣਾ ਹੀ 2023 ਵਿੱਚ ਸਾਡੀ ਮੁੱਖ ਤਰਜੀਹ ਹੋਵੇਗੀ,ਉਨ੍ਹਾਂ ਆਖਿਆ ਕਿ ਮਹਿੰਗਾਈ ਐਨੀ ਜਿ਼ਆਦਾ ਹੈ ਕਿ ਸਾਰੀਆਂ ਚੀਜ਼ਾਂ ਨੂੰ ਜਿਵੇਂ ਅੱਗ ਲੱਗੀ ਹੋਈ ਹੈ।
ਸ਼ੀਅਰ ਨੇ ਇਹ ਦੋਸ਼ ਵੀ ਲਾਇਆ ਕਿ ਲਿਬਰਲਾਂ ਦੀ ਸ਼ਾਹ-ਖਰਚੀ ਕਾਰਨ ਹੀ ਮਹਿੰਗਾਈ ਇਸ ਹੱਦ ਤੱਕ ਵਧ ਚੁੱਕੀ ਹੈ,ਜਦੋਂ ਸ਼ੀਅਰ ਤੋਂ ਉਨ੍ਹਾਂ ਦੇ ਕਲਾਈਮੇਟ ਪਲੈਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਥਾਂ ਆਖਿਆ ਕਿ ਟਰੂਡੋ ਸੱਤ ਸਾਲ ਤੋਂ ਪ੍ਰਧਾਨ ਮੰਤਰੀ ਹਨ ਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਵੱਲੋਂ ਕੋਈ ਠੋਸ ਕਲਾਈਮੇਟ ਪਲੈਨ ਪੇਸ਼ ਕੀਤਾ ਗਿਆ ਹੈ।
ਟਰੂਡੋ ਸਰਕਾਰ ਵੱਲੋਂ ਟੈਕਸ ਪਲੈਨ ਪੇਸ਼ ਕੀਤਾ ਗਿਆ ਹੈ ਜਿਹੜਾ ਗ੍ਰੀਨ ਹਾਊਸ ਗੈਸਾਂ (Green House Gases) ਦੇ ਰਿਸਾਅ ਨੂੰ ਘਟਾਉਣ ਵਿੱਚ ਅਸਫਲ ਰਿਹਾ ਹੈ,ਉਨ੍ਹਾਂ ਆਖਿਆ ਕਿ ਅਸੀਂ ਇੰਸੈਂਟਿਵਜ਼,ਤਕਨਾਲੋਜੀ ਵਿੱਚ ਨਿਵੇਸ਼ ਰਾਹੀਂ, ਦੇਸ਼ ਵਜੋਂ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘਟਾ ਕੇ ਗਿੀਨਹਾਊਸ ਗੈਸਾਂ (Greenhouse Gases) ਦੇ ਰਿਸਾਅ ਨੂੰ ਰੋਕਣ ਵੱਲ ਧਿਆਨ ਦੇਵਾਂਗੇ ਨਾ ਕਿ ਕੈਨੇਡੀਅਨਜ਼ ਲਈ ਰੋਜ਼ਾਨਾ ਕੰਮ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਇਸ ਪਾਸੇ ਕੁੱਝ ਕਰਨਾ ਚਾਹਾਂਗੇ।