Ottawa,(Punjab Today News Ca):- ਕੈਨੇਡੀਅਨ ਪਾਸਪੋਰਟ ਹੋਲਡਰਜ਼ (Canadian Passport Holders) ਲਈ ਈ-ਵੀਜ਼ਾ ਫੈਸਿਲਿਟੀ (E-Visa Facility) 20 ਦਸੰਬਰ, 2022 ਤੋਂ ਇੱਕ ਵਾਰੀ ਫਿਰ ਬਹਾਲ ਕਰ ਦਿੱਤੀ ਗਈ ਹੈ,ਇਸ ਲਈ ਟੂਰਿਜ਼ਮ, ਬਿਜ਼ਨਸ, ਮੈਡੀਕਲ ਜਾਂ ਕਾਨਫਰੰਸ ਲਈ ਭਾਰਤ ਦਾ ਦੌਰਾ ਕਰਨ ਦੇ ਚਾਹਵਾਨ ਕੈਨੇਡੀਅਨ ਪਾਸਪੋਰਟ ਹੋਲਡਰਜ਼ ਹੁਣ <https://indianvisaonline.gov.in/evisa/tvoa.html> ਉੱਤੇ ਈ-ਵੀਜ਼ਾ ਲਈ ਅਪਲਾਈ ਕਰ ਸਕਣਗੇ ਤੇ ਹਦਾਇਤਾਂ ਦੀ ਪਾਲਣਾ ਕਰਨਗੇ,ਕੈਨੇਡੀਅਨ ਪਾਸਪੋਰਟ ਹੋਲਡਰਜ਼ ਜੇ ਕਿਸੇ ਵੀ ਮਕਸਦ ਲਈ ਭਾਰਤ ਟਰੈਵਲ ਕਰਨਾ ਚਾਹੁੰਦੇ ਹਨ,ਪਰ ਈ-ਵੀਜ਼ਾ (E-Visa) ਲਈ ਕੁਆਲੀਫਾਈ ਨਹੀਂ ਕਰਦੇ,ਉਹ <https://www.blsindiacanada.com/> ਉੱਤੇ ਪੇਪਰ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ।
ਇਹੋ ਪ੍ਰਕਿਰਿਆ ਲੈਸੇਜ ਪਾਸਰ (ਪਾਸ-ਪਰਮਿਟ ਹੋਲਡਰ) ਟਰੈਵਲ ਡੌਕਿਊਮੈਂਟ ਹੋਲਡਰਜ਼ (Travel Document Holders) ਲਈ ਵੀ ਅਪਲਾਈ ਹੋਵੇਗੀ,ਜਿਨ੍ਹਾਂ ਨੇ ਕੈਨੇਡਾ ਵਿੱਚ ਵੱਖ ਵੱਖ ਬੀਐਲਐਸ ਸੈਂਟਰਾਂ ਰਾਹੀਂ ਵੀਜ਼ਾ ਲਈ ਅਪਲਾਈ ਕੀਤਾ ਹੋਇਆ ਹੈ,ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੀਜ਼ਾ ਜਾਰੀ ਹੋਣ ਦੀ ਉਡੀਕ ਕਰਨ,ਇਸ ਤਰ੍ਹਾਂ ਦੀਆਂ ਸਾਰੀਆਂ ਅਰਜ਼ੀਆਂ ਨੂੰ ਪਹਿਲ ਦੇ ਆਧਾਰ ਉੱਤੇ ਪ੍ਰੋਸੈੱਸ ਕੀਤਾ ਜਾਵੇਗਾ,ਜਿਹੜੇ ਬਿਨੇਕਾਰ ਆਪਣੀਆਂ ਸਬੰਧਤ ਵੀਜ਼ਾ ਅਰਜ਼ੀਆਂ ਵਾਪਸ ਲੈਣਾ ਚਾਹੁੰਦੇ ਹਨ ਉਹ <https://www.blsindiacanada.com/> ਉੱਤੇ ਵਿਜਿ਼ਟ ਕਰਕੇ ਅਜਿਹਾ ਕਰ ਸਕਦੇ ਹਨ ਤੇ ਇਸ ਲਈ ਐਪਲੀਕੇਸ਼ਨ ਵਿਦਡਰਾਅਲ ਬਦਲ ਦੀ ਚੋਣ ਕਰ ਸਕਦੇ ਹਨ।
ਜਿਨ੍ਹਾਂ ਨੇ ਟੂਰਿਸਟ,ਬਿਜ਼ਨਸ,ਮੈਡੀਕਲ ਜਾਂ ਕਾਨਫਰੰਸ ਵੀਜ਼ਾ ਲਈ ਕੈਨੇਡਾ ਵਿੱਚ ਬੀਐਲਐਸ ਸੈਂਟਰਾਂ (BLS Centers) ਉੱਤੇ ਅਪਲਾਈ ਕਰਨ ਲਈ ਅਪੁਆਇੰਟਮੈਂਟਸ ਬੁੱਕ (Appointments Book) ਕੀਤੀਆਂ ਹੋਈਆਂ ਹਨ ਤੇ ਹੁਣ ਉਹ ਇਸ ਦੀ ਥਾਂ ਈਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਅਪੁਆਇੰਟਮੈਂਟ ਸਲੌਟਸ (Appointment Slots) ਖਾਲੀ ਕਰਨ ਜਾਂ ਰੱਦ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਇਹ ਸਲੌਟ ਵੀਜ਼ਾ/ਕਾਊਂਸਲਰ ਸੇਵਾਵਾਂ ਹਾਸਲ ਕਰਨ ਦੇ ਹੋਰ ਚਾਹਵਾਨਾਂ ਨੂੰ ਉਪਲਬਧ ਕਰਵਾਏ ਜਾ ਸਕਣ।