
Edmonton,(Punjab Today News Ca):- ਭਾਈਚਾਰੇ ‘ਚ ਬੇਮਿਸਾਲ ਸੇਵਾਵਾਂ ਨਿਭਾਉਣ ਲਈ ਅਲਬਰਟਾ (Alberta) ਦੀ ਲੈਫਟੀਨੈਂਟ ਗਵਰਨਰ ਸਲਮਾ ਲਖਾਨੀ (Lieutenant Governor Salma Lakhani) ਨੇ ਪੂਰਨ ਗੁਰਸਿੱਖ ਅਮਨਪ੍ਰੀਤ ਸਿੰਘ ਗਿੱਲ (Puran Gursikh Amanpreet Singh Gill) ਨੂੰ ਮਹਾਰਾਣੀ ਐਲਿਜ਼ਾਬੈਥ ਦੇ ‘ਪਲੈਟੀਨਮ ਜੁਬਲੀ ਮੈਡਲ’ ਨਾਲ ਸਨਮਾਨਿਤ ਕੀਤਾ ਹੈ, ਅਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਵੀ ਹਨ।ਉਹਨਾਂ ਨੂੰ ਇਹ ਸਨਮਾਨ ਕੈਬਨਿਟ ਮੰਤਰੀ ਰਾਜਨ ਸਾਹਨੀ ਦੀ ਸ਼ਿਫਾਰਸ ਨਾਲ ਦਿੱਤਾ ਗਿਆ ਹੈ,ਉਹਨਾਂ ਨੂੰ ਕੈਬਨਿਟ ਮੰਤਰੀ ਵਲੋਂ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਹਾਜ਼ਰ ਸਨ।