Friday, March 24, 2023
spot_imgspot_imgspot_imgspot_img
HomeUncategorizedਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਹੈਲਥ ਕੇਅਰ ਦੇ ਨਿਜੀਕਰਣ ਬਾਰੇ ਐਮਰਜੰਸੀ...

ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਹੈਲਥ ਕੇਅਰ ਦੇ ਨਿਜੀਕਰਣ ਬਾਰੇ ਐਮਰਜੰਸੀ ਬਹਿਸ ਕਰਵਾਉਣ ਦੀ ਕੀਤੀ ਮੰਗ

Punjab Today News Ca:-

Ottawa,(Punjab Today News Ca):- ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ (Federal NDP Leader Jagmeet Singh) ਦਾ ਕਹਿਣਾ ਹੈ ਕਿ ਉਹ ਹਾਊਸ ਆਫ ਕਾਮਨਜ਼ (House of Commons) ਤੋਂ ਮੰਗ ਕਰਦੇ ਹਨ ਕਿ ਹੈਲਥ ਕੇਅਰ ਦਾ ਨਿਜੀਕਰਣ ਕੀਤੇ ਜਾਣ ਦੇ ਮਾਮਲੇ ਉੱਤੇ ਐਮਰਜੰਸੀ ਬਹਿਸ ਕਰਵਾਈ ਜਾਵੇ,ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਪਰਤ ਰਹੇ ਪਾਰਲੀਆਮੈਂਟੇਰੀਅਨਜ਼ ਲਈ ਇਹ ਤਰਜੀਹੀ ਮੁੱਦਾ ਹੋਵੇਗਾ।

ਆਪਣੀਆਂ ਛੁੱਟੀਆਂ ਦੌਰਾਨ ਜਗਮੀਤ ਸਿੰਘ ਨੇ ਬਹੁਤਾ ਸਮਾਂ ਐਮਰਜੰਸੀ ਰੂਮ ਵਿੱਚ ਲੋਕਾਂ ਦੀ ਵੱਧ ਰਹੀ ਭੀੜ ਤੇ ਵਰਕਰਾਂ ਦੀ ਘਾਟ ਦੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਗੱਲਬਾਤ ਤੇ ਮੀਟਿੰਗ ਕਰਨ ਵਿੱਚ ਬਿਤਾਇਆ,ਜਗਮੀਤ ਸਿੰਘ ਨੇ ਆਖਿਆ ਕਿ ਹੈਲਥ ਕੇਅਰ ਦਾ ਮਾਮਲਾ ਸਾਡੇ ਲਈ ਮੁੱਖ ਹੈ ਤੇ ਇੱਥੇ ਪਹਿਲਾਂ ਹੀ ਸਟਾਫ ਦੀ ਕਾਫੀ ਘਾਟ ਪਾਈ ਜਾ ਰਹੀ ਹੈ ਤੇ ਜੇ ਇਹ ਸਾਰਾ ਸਿਸਟਮ ਪ੍ਰਾਈਵੇਟ ਹੱਥਾਂ ਵਿੱਚ ਚਲਾ ਗਿਆ ਤਾਂ ਹਸਪਤਾਲ ਡਾਕਟਰਾਂ ਤੇ ਨਰਸਾਂ ਤੋਂ ਹੋਰ ਸੱਖਣੇ ਹੋ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular