New Delhi,14 February 2023,(Punjab Today News Ca):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਡੀਓ ਕਾਨਫਰੰਸ ਰਾਹੀਂ ਨਵੀਂ (Air India) ਏਅਰ ਇੰਡੀਆ-ਏਅਰਬੱਸ (Air India-Airbus) ਸਾਂਝੇਦਾਰੀ ਦੀ ਸ਼ੁਰੂਆਤ ਵਿੱਚ ਸ਼ਿਰਕਤ ਕੀਤੀ,ਇਸ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਅਸੀਂ ਏਅਰਬੱਸ ਨਾਲ ਖ਼ਾਸ ਰਿਸਤੇ ਬਣਾਏ ਹਨ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਏਅਰਬੱਸ ਤੋਂ 250 ਜਹਾਜ਼ ਖਰੀਦਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।
ਟਾਟਾ ਸਮੂਹ ਦੇ ਮੁਖੀ ਐਨ ਚੰਦਰਸ਼ੇਖਰਨ (Chief N. Chandrasekaran) ਨੇ ਕਿਹਾ ਕਿ ਏਅਰ ਇੰਡੀਆ (Air India) ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ,ਇਸ ‘ਚ 40 ਵਾਈਡ ਬਾਡੀ ਏ-350 ਏਅਰਕ੍ਰਾਫਟ ਅਤੇ 210 ਨੈਰੋ ਬਾਡੀ ਏਅਰਕ੍ਰਾਫਟ ਸ਼ਾਮਲ ਹਨ,ਆਰਡਰ ਵਧਾਉਣ ਦਾ ਵਿਕਲਪ ਵੀ ਸਮਝੌਤੇ ਵਿੱਚ ਰੱਖਿਆ ਗਿਆ ਹੈ,ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਇਸ ਇਤਿਹਾਸਕ ਸਮਝੌਤੇ ਲਈ ਏਅਰ ਇੰਡੀਆ-ਏਅਰਬੱਸ (Air India-Airbus) ਨੂੰ ਵਧਾਈ ਦਿੰਦਾ ਹਾਂ,ਮੈਂ ਇਸ ਸਮਾਗਮ ਲਈ ਸਾਡੇ ਨਾਲ ਸ਼ਾਮਲ ਹੋਣ ਲਈ ਆਪਣੇ ਦੋਸਤ ਇਮੈਨੁਅਲ ਮੈਕਰੋਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਨਾ ਚਾਹਾਂਗਾ,ਇਹ ਮਹੱਤਵਪੂਰਨ ਸੌਦਾ ਭਾਰਤ ਅਤੇ ਫਰਾਂਸ ਵਿਚਕਾਰ ਡੂੰਘੇ ਸਬੰਧਾਂ ਦੇ ਨਾਲ-ਨਾਲ ਭਾਰਤ ਦੀ ਨਾਗਰਿਕ ਹਵਾਬਾਜ਼ੀ ਦੀਆਂ ਸਫਲਤਾਵਾਂ ਨੂੰ ਦਰਸਾਉਂਦਾ ਹੈ।