PUNJAB TODAY NEWS TODAY:- ਪਾਕਿਸਤਾਨ-ਅਫਗਾਨਿਸਤਾਨ ਸਰਹੱਦ (Pakistan-Afghanistan Border) ‘ਤੇ ਅਫਗਾਨ ਤਾਲਿਬਾਨ ਅਤੇ ਪਾਕਿਸਤਾਨੀ ਪੁਲਸ ਫੋਰਸ (Pakistani Police Force) ਵਿਚਾਲੇ ਮੁਕਾਬਲਾ ਹੋਇਆ ਹੈ,ਦੋਵਾਂ ਪਾਸਿਆਂ ਤੋਂ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ,ਮੀਡੀਆ ਰਿਪੋਰਟਾਂ ਮੁਤਾਬਕ ਇਹ ਮੁਕਾਬਲਾ ਪਾਕਿਸਤਾਨ ਦੇ ਤੋਰਖਮ ਵਿੱਚ ਹੋਇਆ,ਇਸ ਤੋਂ ਪਹਿਲਾਂ 12 ਦਸੰਬਰ 2022 ਨੂੰ ਇਸੇ ਤਰ੍ਹਾਂ ਦੀ ਗੋਲੀਬਾਰੀ ‘ਚ 7 ਪਾਕਿਸਤਾਨੀ ਮਾਰੇ ਗਏ ਸਨ,ਅਫਗਾਨਿਸਤਾਨ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ,ਇਸ ਦੇ ਨਾਲ ਹੀ ਦੱਸ ਦਈਏ ਕਿ ਨਵੰਬਰ 2022 ‘ਚ ਸਰਹੱਦੀ ਖੇਤਰ ‘ਚ 8 ਦਿਨਾਂ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ।
ਇਸ ਕਾਰਨ ਦੋਵਾਂ ਪਾਸਿਆਂ ਤੋਂ ਕਾਫੀ ਨੁਕਸਾਨ ਹੋਇਆ,ਫਿਰ ਪਾਕਿਸਤਾਨ ਨੇ ਇਸ ਮਾਮਲੇ ਨੂੰ ਕੂਟਨੀਤਕ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ,ਪਾਕਿਸਤਾਨ ਦਾ ਦੋਸ਼ ਹੈ ਕਿ ਅਫਗਾਨ ਤਾਲਿਬਾਨ ਪਾਕਿਸਤਾਨ ਦੀ ਸਰਹੱਦ ‘ਤੇ ਅੱਤਵਾਦੀ ਭੇਜ ਰਹੇ ਹਨ ਅਤੇ ਇਹ ਅੱਤਵਾਦੀ ਪਾਕਿਸਤਾਨ ‘ਚ ਹਮਲੇ ਕਰਦੇ ਹਨ,ਜਾਣਕਾਰੀ ਲਈ ਦੱਸ ਦਈਏ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਇੱਕ ਸਰਹੱਦ ਦੁਆਰਾ ਵੱਖ ਕੀਤਾ ਗਿਆ ਹੈ,ਇਸ ਨੂੰ ਦੁਰਾਂਦ ਲਾਈਨ ਕਿਹਾ ਜਾਂਦਾ ਹੈ,ਪਾਕਿਸਤਾਨ ਇਸ ਨੂੰ ਸੀਮਾ ਰੇਖਾ ਮੰਨਦਾ ਹੈ ਪਰ ਤਾਲਿਬਾਨ ਦਾ ਸਾਫ਼ ਕਹਿਣਾ ਹੈ ਕਿ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਸੂਬਾ ਉਸ ਦਾ ਹਿੱਸਾ ਹੈ।