spot_img
Thursday, April 18, 2024
spot_img
spot_imgspot_imgspot_imgspot_img
Homeਰਾਸ਼ਟਰੀEarthquake In Gujarat: ਗੁਜਰਾਤ ‘ਚ 48 ਘੰਟਿਆਂ ‘ਚ 4 ਵਾਰ ਮਹਿਸੂਸ ਕੀਤੇ...

Earthquake In Gujarat: ਗੁਜਰਾਤ ‘ਚ 48 ਘੰਟਿਆਂ ‘ਚ 4 ਵਾਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ

Punjab Today News Ca:-

Gujarat,(Punjab Today News Ca):- Earthquake In Gujarat: ਗੁਜਰਾਤ ਦੇ ਕੱਛ ‘ਚ 48 ਘੰਟਿਆਂ ‘ਚ 4 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ,ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 3.1 ਤੋਂ 3.8 ਦਰਜ ਕੀਤੀ ਗਈ ਹੈ,ਕੱਛ ‘ਚ ਸੋਮਵਾਰ ਸਵੇਰੇ 10.49 ਵਜੇ ਭੂਚਾਲ ਆਇਆ ਸੀ,ਭੂਚਾਲ (Earthquake) ਦਾ ਕੇਂਦਰ ਕੱਛ ਵਿੱਚ ਲਖਪਤ ਤੋਂ 62 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ,ਹਾਲਾਂਕਿ ਫਿਲਹਾਲ ਇਸ ਭੂਚਾਲ ਤੋਂ ਬਾਅਦ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ,ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ,ਇਸ ਕਾਰਨ ਲੋਕਾਂ ਨੇ ਅਹਿਤਿਆਤ ਵਜੋਂ ਆਪਣੇ ਘਰਾਂ ਦੇ ਬਾਹਰ ਸੌਣਾ ਸ਼ੁਰੂ ਕਰ ਦਿੱਤਾ।

ਤਾਂ ਜੋ ਕਿਸੇ ਵੱਡੇ ਭੂਚਾਲ (Earthquake) ਕਾਰਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ,ਦੂਜੇ ਪਾਸੇ ਪਿੰਡ ਮਟਿਆਲਾ ਵਾਸੀ ਮੁਹੰਮਦ ਰਾਠੌਰ ਨੇ ਦੱਸਿਆ ਕਿ ਭੂਚਾਲ ਦੇ ਡਰ ਕਾਰਨ ਸਰਪੰਚ ਸਮੇਤ ਪਿੰਡ ਦੇ ਜ਼ਿਆਦਾਤਰ ਲੋਕ ਰਾਤ ਨੂੰ ਆਪਣੇ ਘਰਾਂ ਦੇ ਬਾਹਰ ਸੌਣ ਲੱਗੇ ਹਨ,ਪਹਿਲਾਂ ਐਤਵਾਰ ਨੂੰ ਵੀ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ,ਜਿਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 4.3 ਸੀ,ਗੁਜਰਾਤ ਦੇ ਰਾਜਕੋਟ ‘ਚ ਤੜਕੇ 3.21 ਵਜੇ ਭੂਚਾਲ ਆਇਆ ਸੀ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ(NCS) ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ,NCS ਨੇ ਟਵੀਟ ਕੀਤਾ ਸੀ ਕਿ ਰਾਜਕੋਟ ਦੇ ਉੱਤਰੀ ਉੱਤਰ ਪੱਛਮ (NNW) ਦੇ ਲਗਭਗ 270 ਕਿਲੋਮੀਟਰ ਦੀ ਦੂਰੀ ‘ਤੇ ਦੁਪਹਿਰ 3:21 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਪਿਛਲੇ ਹਫ਼ਤੇ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿੱਚ ਦੋ ਦਿਨਾਂ ਵਿੱਚ ਤਿੰਨ ਮਾਮੂਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments