PUNJAB TODAY NEWS CA:- ਪੰਜਾਬ ਦੇ ਸਾਬਕਾ ਮੁੱਖ ਮਤਰੀ ਦੇ ਓਐਸਡੀ (OSD) ਰਹਿ ਚੁਕੇ ਭਰਤ ਇੰਦਰ ਸਿੰਘ ਚਹਿਲ (Bharat Inder Singh Chahal) ਨੂੰ ਵਿਜੀਲੈਂਸ ਨੇ ਸੰਮਨ ਜਾਰੀ ਕੀਤੀ ਹੈ,ਵਿਜੀਲੈਂਸ ਨੇ ਭਰਤ ਇੰਦਰ ਚਾਹਲ ਨੂੰ 10 ਮਾਰਚ ਨੂੰ ਪੁੱਛਗਿੱਛ ਲਈ ਸੱਦਿਆ ਹੈ।
ਵਿਜੀਲੈਂਸ ਉਨ੍ਹਾਂ ਤੋਂ ਆਮਦਨ ਤੋ ਵੱਧ ਸੰਪਤੀ ਬਣਾਉਣ ਦੇ ਕੇਸ ਵਿਚ ਪੁੱਛਗਿੱਛ ਕਰੇਗੀ,ਜਾਣਕਾਰੀ ਮੁਤਾਬਿਕ ਪਟਿਆਲਾ ਦੇ ਤਵਕਲੀ ਮੋਡ ਰੋਡ ‘ਤੇ ਭਰਤ ਇੰਦਰ ਸਿੰਘ ਚਹਿਲ ਦੀ ਰਿਹਾਈਸ਼ ਹੈ,ਇਸ ਤੋਂ ਇਲਾਵਾ ਭਰਤ ਇੰਦਰ ਸਿੰਘ ਚਾਹਲ ਦਾ ਪਟਿਆਲਾ ਸਰਹਿੰਦ ਰੋਡ (Patiala Sirhind Road) ‘ਤੇ ਆਲੀਸ਼ਾਨ ਮੈਰੇਜ ਪੈਲੇਸ ਬਣਾਇਆ ਗਿਆ ਹੈ ਜਿਸ ਦਾ ਨਾਮ ਐਲਕਾਜਾਰ ਰਿਸੋਰਟ ਹੈ।
ਇਸ ਮੈਰੇਜ ਪੈਲੇਸ ਦੇ ਉਦਘਾਟਨ ਮੌਕੇ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ (Former Chief Minister Captain Amarinder Sigh) ਪਹੁੰਚੇ ਸਨ,ਇਸ ਦੇ ਨਾਲ ਹੀ ਪਟਿਆਲਾ ਦੇ ਮਿੰਨੀ ਸਕਤਰੇਤ ਰੋਡ ‘ਤੇ ਵੀ ਇਕ ਹੋਰ ਸ਼ਾਨਦਾਰ ਬੈਂਕੁਏਟ ਹਾਲ ਬਣਾਇਆ ਗਿਆ ਹੈ,ਇਸ ਬੈਂਕੁਏਟ ਹਾਲ ਦੇ ਵਿਚ ਹੀ ਸ਼ਾਪਿੰਗ ਕੰਪਲੈਕਸ ਵੀ ਬਣਾਇਆ ਗਿਆ ਹੈ,ਗਰੈਂਡ ਰਿਗਾਲੀਆ ਨਾਮ ਦਾ ਲਗਜ਼ਰੀ ਬੈਂਕੁਏਟ ਹਾਲ ਜੋ ਕਿ ਪਟਿਆਲਾ ਦੇ ਵਿਚ ਬਣਿਆ ਹੋਇਆ ਹੈ,ਇਸ ਵਡੀ ਇਮਾਰਤ ਨੂੰ ਦੇਖ ਤੇ ਤੁਸੀ ਅੰਦਾਜਾ ਲਾ ਸਕਦੇ ਹੋ ਕਿ ਇਸ ‘ਤੇ ਕਿੰਨਾ ਖਰਚ ਆਇਆ ਹੋਏਗਾ ਅਤੇ ਇਸ ਵਿਚ ਹੋਣ ਵਾਲੇ ਸਮਾਗਮਾਂ ਤੋਂ ਕਿੰਨੀ ਕਮਾਈ ਹੁੰਦੀ ਹੈ।