spot_img
Thursday, March 28, 2024
spot_img
spot_imgspot_imgspot_imgspot_img
Homeਰਾਸ਼ਟਰੀNIA ਨੇ ਲਾਰੈਂਸ ਬਿਸ਼ਨੋਈ ਗਿਰੋਹ ‘ਤੇ ਕੱਸਿਆ ਸ਼ਿਕੰਜਾ

NIA ਨੇ ਲਾਰੈਂਸ ਬਿਸ਼ਨੋਈ ਗਿਰੋਹ ‘ਤੇ ਕੱਸਿਆ ਸ਼ਿਕੰਜਾ

PUNJAB TODAY NEWS CA:-

NEW DELHI,(PUNJAB TODAY NEWS CA):- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਕਤਲ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਦੇ ਗੈਂਗ (Lawrence Bishnoi’s gang) ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ,ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਹੁਣ ਗੈਂਗਸਟਰ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਕਰ ਲਈ ਹੈ,ਇਸ ਦੇ ਨਾਲ ਹੀ ਯਮੁਨਾਨਗਰ ਵਿੱਚ ਕਾਲਾ ਰਾਣਾ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ,ਇੰਨਾ ਹੀ ਨਹੀਂ ਸੋਨੀਪਤ ਅਤੇ ਦਿੱਲੀ ਵਿਚ ਕਾਲਾ ਜਠੇੜੀ ਅਤੇ ਉਸ ਦੇ ਸਾਥੀਆਂ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ,ਜਾਂਚ ਏਜੰਸੀ ਲਾਰੇਂਸ ਬਿਸ਼ਨੋਈ ਦੇ ਬੰਬੀਹਾ ਗੈਂਗ ‘ਤੇ ਵੱਡੀ ਕਾਰਵਾਈ ਕਰੇਗੀ,ਕੁਝ ਸਮੇਂ ਬਾਅਦ ਹੀ ਪੰਜਾਬ ਦੇ ਸਿਰਸਰਾ ਦੇ ਪਿੰਡ ਤਖਤਮਲ ਵਿੱਚ ਬੰਬੀਹਾ ਦੀਆਂ ਤਿੰਨ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।

NIA ਨੇ 23 ਨਵੰਬਰ ਨੂੰ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਸੀ। ਉਹ ਬਠਿੰਡਾ ਜੇਲ੍ਹ ਵਿੱਚ ਬੰਦ ਸੀ,ਇਸ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 4 ਮਾਰਚ ਨੂੰ ਕਿਹਾ ਸੀ ਕਿ ਜਬਰੀ ਵਸੂਲੀ ਅਤੇ ਕਤਲ ਵਰਗੇ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਉੱਤਰੀ ਭਾਰਤ ਦੇ ਅਪਰਾਧੀਆਂ ਵਿਰੁੱਧ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਪੰਜ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ,ਐਨਆਈਏ ਨੇ ਇੱਕ ਬਿਆਨ ਵਿੱਚ ਕਿਹਾ ਸੀ, “ਅਟੈਚ ਕੀਤੀਆਂ ਜਾਇਦਾਦਾਂ ਵਿੱਚ ਦਿੱਲੀ ਵਿੱਚ ਆਸਿਫ਼ ਖਾਨ ਦਾ ਇੱਕ ਘਰ,ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਸੁਰਿੰਦਰ ਸਿੰਘ ਉਰਫ਼ ਚੀਕੂ ਦੇ ਤਿੰਨ ਵੱਖ-ਵੱਖ ਸਥਾਨਾਂ ‘ਤੇ ਇੱਕ ਘਰ ਅਤੇ ਖੇਤੀਬਾੜੀ ਵਾਲੀ ਜ਼ਮੀਨ ਸ਼ਾਮਲ ਹੈ।”

ਬਿਆਨ ਅਨੁਸਰਾ ਇਹ ਅਟੈਚਮੈਂਟ ਅਤੇ ਜ਼ਬਤ ਏਜੰਸੀ ਵੱਲੋਂ ਫਰਵਰੀ ਵਿੱਚ Punjab, Haryana, Rajasthan, Uttar Pradesh, Madhya Pradesh, Maharashtra, Gujarat ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਗੈਂਗਸਟਰ ਅਤੇ ਉਸਦੇ ਸਾਥੀਆਂ ਨਾਲ ਜੁੜੇ 76 ਟਿਕਾਣਿਆਂ ‘ਤੇ ਛਾਪੇਮਾਰੀ ਦੇ ਮੱਦੇਨਜ਼ਰ ਆਏ ਹਨ,ਇਹ ਕਾਰਵਾਈ ਐਨਆਈਏ ਦੁਆਰਾ ਅਗਸਤ 2022 ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੇ ਤਹਿਤ ਤਿੰਨ ਵੱਡੇ ਸੰਗਠਿਤ ਅਪਰਾਧ ਸਿੰਡੀਕੇਟਾਂ ਦੇ ਵਿਰੁੱਧ ਦਰਜ ਕੀਤੇ ਗਏ ਕੇਸਾਂ ਨਾਲ ਸਬੰਧਤ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments