
NEW DELHI,(PUNJAB TODAY NEWS CA):- ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਦੋ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਵੀਰਵਾਰ ਨੂੰ ਰਾਜ ਭਵਨ ਵਿਚ ਹੋਇਆ,ਸੌਰਭ ਭਾਰਦਵਾਜ ਅਤੇ ਆਤਿਸ਼ੀ ਨੇ ਰਾਜ ਭਵਨ ਵਿਚ ਮੰਤਰੀ ਵਜੋਂ ਸਹੁੰ ਚੁੱਕੀ,ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ ਮੌਜੂਦ ਸਨ,ਆਤਿਸ਼ੀ ਦਿੱਲੀ ਦੇ ਨਵੇਂ ਸਿੱਖਿਆ ਮੰਤਰੀ ਹੋਣਗੇ।
ਸਿੱਖਿਆ ਤੋਂ ਇਲਾਵਾ ਉਹ ਊਰਜਾ ਅਤੇ ਸੈਰ-ਸਪਾਟਾ ਵਿਭਾਗ ਵੀ ਸੰਭਾਲਣਗੇ,ਦੂਜੇ ਪਾਸੇ ਸੌਰਭ ਭਾਰਦਵਾਜ ਦਿੱਲੀ (Saurabh Bhardwaj Delhi) ਦੇ ਨਵੇਂ ਸਿਹਤ ਮੰਤਰੀ ਹੋਣਗੇ,ਉਹ ਸਿਹਤ,ਸ਼ਹਿਰੀ ਵਿਕਾਸ,ਪਾਣੀ ਅਤੇ ਉਦਯੋਗ ਵਿਭਾਗ ਸੰਭਾਲਣਗੇ,ਦੱਸ ਦਈਏ ਕਿ ਭਾਰਦਵਾਜ ਅਰਵਿੰਦ ਕੇਜਰੀਵਾਲ ਦੀ ਪਹਿਲੀ ਸਰਕਾਰ ਵਿਚ 49 ਦਿਨਾਂ ਤੱਕ ਟਰਾਂਸਪੋਰਟ ਮੰਤਰੀ ਰਹੇ ਹਨ,ਦੂਜੇ ਪਾਸੇ ਆਤਿਸ਼ੀ ਸਿੱਖਿਆ ਖੇਤਰ ਵਿਚ ਸਿਸੋਦੀਆ ਦੇ ਸਲਾਹਕਾਰ ਰਹਿ ਚੁੱਕੇ ਹਨ,ਦਿੱਲੀ ਨੂੰ ਹੁਣ ਨਵਾਂ ਉਪ ਮੁੱਖ ਮੰਤਰੀ ਮਿਲਣ ਦੀ ਸੰਭਾਵਨਾ ਨਹੀਂ ਹੈ,ਜੋ ਪਹਿਲਾਂ ਮਨੀਸ਼ ਸਿਸੋਦੀਆ ਕੋਲ ਸੀ।