
Atari Border,(Punjab Today News Ca):- ਸ਼ਹਿਰ ‘ਚ ਹੋਣ ਵਾਲੀ ਜੀ-20 ਕਾਨਫਰੰਸ (G-20 Conference) ਤੋਂ ਪਹਿਲਾਂ ਅਟਾਰੀ ਬਾਰਡਰ (Atari Border) ‘ਤੇ ਏਸ਼ੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਗਾਇਆ ਜਾਵੇਗਾ,ਇਸ ਨੂੰ ਲਗਾਉਣ ਦਾ ਕੰਮ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (National Highway Authority of India) ਵੱਲੋਂ ਕੀਤਾ ਜਾ ਰਿਹਾ ਹੈ,ਦੱਸਿਆ ਜਾ ਰਿਹਾ ਹੈ ਇਸ ਨੂੰ ਲਗਾਉਣ ਲਈ ਨੋਇਡਾ ਤੋਂ ਵਿਸ਼ੇਸ਼ ਕਿਸਮ ਦੀ ਕਰੇਨ ਮੰਗਵਾਈ ਗਈ ਹੈ,ਅਥਾਰਟੀ ਅਧਿਕਾਰੀਆਂ ਮੁਤਾਬਕ ਝੰਡੇ ਨੂੰ ਪਹਿਲਾਂ ਵਾਲੀ ਥਾਂ ਤੋਂ ਹਟਾ ਕੇ ਸਵਰਨਜਯੰਤੀ ਗੇਟ ਨੇੜੇ ਲਗਾਇਆ ਜਾਣਾ ਹੈ,ਰਾਸ਼ਟਰੀ ਝੰਡੇ ਵਿੱਚ ਵਰਤੀਆਂ ਜਾਣ ਵਾਲੀਆਂ ਮੋਟੀਆਂ ਪਾਈਪਾਂ ਆ ਚੁੱਕੀਆਂ ਹਨ।
ਹੁਣ ਉਨ੍ਹਾਂ ਨੂੰ ਫਿੱਟ ਕਰਨ ਲਈ ਨੋਇਡਾ (Noida) ਤੋਂ ਕਰੇਨ ਮੰਗਵਾਈ ਗਈ ਹੈ,ਇਹ ਕਰੇਨ ਤਿੰਨ ਦਿਨਾਂ ਵਿੱਚ ਇੱਥੇ ਪੁੱਜੀ ਹੈ,ਇਸ ਕਰੇਨ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ,ਇਸ ਝੰਡੇ ਦੀ ਉਚਾਈ 418 ਫੁੱਟ ਹੋਵੇਗੀ,ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਜੀ-20 ਤੋਂ ਪਹਿਲਾਂ ਲਗਾਇਆ ਜਾਵੇਗਾ,ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਤਤਕਾਲੀ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਪਹਿਲਕਦਮੀ ‘ਤੇ ਗੋਲਡਨ ਜੁਬਲੀ ਗੇਟ ਦੇ ਸਾਹਮਣੇ 200 ਮੀਟਰ ਦੀ ਦੂਰੀ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ,ਉਸ ਦੌਰਾਨ ਇਸ ਦੀ ਉਚਾਈ 360 ਫੁੱਟ ਰੱਖੀ ਗਈ ਸੀ।