ਵਿੰਨੀਪੈਗ ( ਸ਼ਰਮਾ)- ਅੱਜ ਇਥੇ ਉਘੇ ਰੀਐਲਟਰ ਮਹਿੰਦਰ ਰਿਸੀ ਦੀ ਅਗਵਾਈ ਹੇਠ ਨਵੀ ਰੀਅਲ ਇਸਟੇਟ ਬਰੋਕਰੇਜ ਸੇਵ ਔਨ ਰੀਅਲ ਇਸਟੇਟ ਰਿਸੀ ਗਰੁੱਪ ਦੀ ਗਰੈਂਡ ਓਪਨਿੰਗ 235 ਮੈਕਗਰੈਗਰ ਸਟਰੀਟ ਵਿੰਨੀਪੈਗ ਵਿਖੇ ਬਹੁਤ ਦੀ ਸ਼ਾਨਦਾਰ ਢੰਗ ਨਾਲ ਕੀਤੀ ਗਈ। ਇਸ ਮੌਕੇ ਮਹਿੰਦਰ ਰੇਹਸੀ ਤੇ ਉਹਨਾਂ ਦੇ ਸਾਥੀਆਂ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਪੁੱਜੀਆਂ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਤੇ ਮਹਿਮਾਨਾਂ ਨੇ ਆਪਣੀਆਂ ਸ਼ੁਭ ਕਾਮਨਾਵਾਂ ਸਾਂਝੀਆਂ ਕੀਤੀਆਂ। ਤਸਵੀਰ ਵਿਚ ਉਹਨਾਂ ਨਾਲ ਐਮ ਐਲ ਏ ਮਿੰਟੂ ਸੰਧੂ, ਨਵਦੀਪ ਖੰਗੂੜਾ, ਸਚਪ੍ਰੀਤ ਖੰਗੂੜਾ, ਨਰੇਸ਼ ਸ਼ਰਮਾ, ਸੁਰੇਸ਼ ਸ਼ਰਮਾ, ਗਗਨ ਬਾਗੜੀ ਤੇ ਦਵਿੰਦਰ ਗਾਂਧੀ ਤੇ ਹੋਰ ਦਿਖਾਈ ਦੇ ਰਹੇ ਹਨ।
ਇਸ ਮੌਕੇ ਮਹਿਮਾਨਾਂ ਲਈ ਚਾਹ ਪਾਣੀ ਤੇ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-510-7658 ਉਪਰ ਸੰਪਰਕ ਕੀਤਾ ਜਾ ਸਕਦਾ ਹੈ।