Uttarakhand,(Punjab Today News Ca):- ਉਤਰਾਖੰਡ ਦੇ ਮੁੱਖ ਤੀਰਥ ਸਥਾਨ ਕੇਦਾਰਨਾਥ ਮੰਦਰ (Kedarnath Temple) ਦੇ ਦਰਵਾਜ਼ੇ 25 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੁੱਲ੍ਹਣ ਜਾ ਰਹੇ ਹਨ,ਉੱਥੇ ਹੀ ਦੂਜੇ ਪਾਸੇ ਯਾਤਰਾ ਵੀ ਇਸੇ ਦਿਨ ਤੋਂ ਸ਼ੁਰੂ ਹੋਣ ਜਾ ਰਹੀ ਹੈ,ਜਿਸ ਦਾ ਅਧਿਕਾਰੀਆਂ ਵੱਲੋਂ ਐਲਾਨ ਵੀ ਕੀਤਾ ਗਿਆ ਹੈ,ਸ਼ਰਧਾਲੂ ਹੈਲੀਕਾਪਟਰ ਰਾਹੀਂ ਕੇਦਾਰਨਾਥ ਧਾਮ ਵੀ ਪਹੁੰਚ ਸਕਣਗੇ,ਇਸ ਦੇ ਲਈ ਤੁਹਾਨੂੰ ਸਿਰਫ ਆਨਲਾਈਨ ਹੀ ਹੈਲੀਕਾਪਟਰ ਬੁੱਕ ਕਰਨਾ ਹੋਵੇਗਾ,ਪ੍ਰਾਪਤ ਜਾਣਕਾਰੀ ਅਨੁਸਾਰ ਚਾਰਧਾਮ ਯਾਤਰਾ ਲਈ ਹੁਣ ਤੱਕ ਕੁੱਲ 6.34 ਲੱਖ ਸ਼ਰਧਾਲੂਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ,ਜੋ ਦਰਸ਼ਨਾਂ ਲਈ ਆਉਣਗੇ,ਚਾਰਧਾਮ ਯਾਤਰਾ ਇਸ ਸਾਲ 22 ਅਪ੍ਰੈਲ ਨੂੰ ਯਮੁਨੋਤਰੀ ਅਤੇ ਗੰਗੋਤਰੀ ਮੰਦਰਾਂ ਦੇ ਦਰਵਾਜ਼ੇ ਖੋਲ੍ਹਣ ਨਾਲ ਸ਼ੁਰੂ ਹੋਵੇਗੀ,ਦੂਜੇ ਪਾਸੇ ਕੇਦਾਰਨਾਥ ਦੇ ਦਰਵਾਜ਼ੇ 25 ਅਪ੍ਰੈਲ ਅਤੇ ਬਦਰੀਨਾਥ ਧਾਮ (Badrinath Dham) ਦੇ ਦਰਵਾਜ਼ੇ ਖੋਲ੍ਹਣ ਦੀ ਤਰੀਕ 27 ਅਪ੍ਰੈਲ ਪਹਿਲਾਂ ਹੀ ਤੈਅ ਕੀਤੀ ਗਈ ਹੈ,ਚਾਰਧਾਮ ਯਾਤਰਾ 22 ਅਪ੍ਰੈਲ ਤੋਂ ਸ਼ੁਰੂ ਹੋਵੇਗੀ।