
NEW DELHI,(PUNJAB TODAY NEWS CA):- ਦੇਸ਼ ‘ਚ ਕੁਦਰਤੀ ਗੈਸ (Natural Gas) ਦੀ ਕੀਮਤ ਤੈਅ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਕੰਪਨੀਆਂ ਨੇ CNG-PNG ਦੀਆਂ ਕੀਮਤਾਂ ‘ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ,ਅਡਾਨੀ ਟੋਟਲ ਗੈਸ ਲਿਮਿਟੇਡ (Adani Total Gas Limited) (ਏ.ਟੀ.ਜੀ.ਐੱਲ.), ਗੇਲ ਇੰਡੀਆ (Gail India) ਦੀ ਸਹਾਇਕ ਕੰਪਨੀ ਮਹਾਂਨਗਰ ਗੈਸ ਲਿਮਟਿਡ (Mahanagar Gas Limited) ਨੇ ਸੀਐਨਜੀ (CNG) ਦੀ ਕੀਮਤ ਵਿੱਚ 8.13 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ (PNG) ਦੀ ਕੀਮਤ ਵਿੱਚ 5.06 ਰੁਪਏ ਪ੍ਰਤੀ ਕਿਊਬਿਕ ਸੈਂਟੀਮੀਟਰ ਦੀ ਕਟੌਤੀ ਕੀਤੀ ਹੈ।
ਨਵੀਆਂ ਕੀਮਤਾਂ 7 ਅਪ੍ਰੈਲ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ,ਹੁਣ ਦਿੱਲੀ ਵਿੱਚ ਸੀਐਨਜੀ (CNG) 73.59 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ 47.59 ਰੁਪਏ ਪ੍ਰਤੀ ਯੂਨਿਟ ਰਹਿ ਗਈ ਹੈ,ਇਸ ਦੇ ਨਾਲ ਹੀ ਮੁੰਬਈ ਵਿੱਚ ਸੀਐਨਜੀ 79 ਰੁਪਏ ਪ੍ਰਤੀ ਕਿਲੋ ਅਤੇ ਪੀਐਨਜੀ (PNG) 49 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਿਕ ਰਹੀ ਹੈ,PNG ਦੀ ਕੀਮਤ ‘ਚ ਕਟੌਤੀ ਨਾਲ 1 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਵੇਗਾ।
ਨਵੇਂ ਫਾਰਮੂਲੇ ਤਹਿਤ ਗੈਸ ਦੀ ਕੀਮਤ ਹਰ ਮਹੀਨੇ ਤੈਅ ਕੀਤੀ ਜਾਵੇਗੀ,ਪੁਰਾਣੇ ਫਾਰਮੂਲੇ ਤਹਿਤ ਗੈਸ ਦੀ ਕੀਮਤ ਹਰ 6 ਮਹੀਨੇ ਬਾਅਦ ਤੈਅ ਕੀਤੀ ਜਾਂਦੀ ਸੀ,ਇਸ ਦੇ ਨਾਲ ਹੀ ਹੁਣ ਘਰੇਲੂ ਕੁਦਰਤੀ ਗੈਸ ਦੀ ਕੀਮਤ ਦੇ ਆਧਾਰ ‘ਤੇ ਭਾਰਤੀ ਕਰੂਡ ਬਾਸਕੇਟ (Indian Crude Basket) ਦੀ ਪਿਛਲੇ ਇਕ ਮਹੀਨੇ ਦੀ ਕੀਮਤ ਨੂੰ ਲਿਆ ਜਾਵੇਗਾ,ਪੁਰਾਣੇ ਫਾਰਮੂਲੇ ਦੇ ਤਹਿਤ,ਪਿਛਲੇ ਇੱਕ ਸਾਲ ਦੀ ਵੌਲਯੂਮ ਵੇਟਿਡ (Volume Weighted) ਕੀਮਤ ਦੁਨੀਆ ਦੇ ਸਾਰੇ ਚਾਰ ਗੈਸ ਵਪਾਰਕ ਕੇਂਦਰਾਂ (ਹੈਨਰੀ ਹੱਬ,ਅਲਬੇਨਾ,ਨੈਸ਼ਨਲ ਬੈਲੇਂਸਿੰਗ ਪੁਆਇੰਟ (ਯੂਕੇ) ਅਤੇ ਰੂਸੀ ਗੈਸ) ਵਿੱਚ ਔਸਤ ਕੀਤੀ ਜਾਂਦੀ ਹੈ ਅਤੇ ਫਿਰ ਲਾਗੂ ਕੀਤੀ ਜਾਂਦੀ ਹੈ।