NEW DELHI,(PUNJAB TODAY NEWS CA):- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਹੈੱਡਕੁਆਰਟਰ ‘ਚ ਪੁੱਛਗਿੱਛ ਹੋ ਰਹੀ ਹੈ,ਉੱਥੇ ਹੀ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਦੇ ਵਿਰੋਧ ਵਿੱਚ ‘ਆਪ’ ਵਰਕਰ ਸੂਬੇ ਭਰ ਅਤੇ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ,ਇਸ ਸਭ ਦੇ ਵਿਚਾਲੇ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ‘ਆਪ’ ਦੇ ਕਈ ਸੀਨੀਅਰ ਆਗੂਆਂ ਨੂੰ ਹਿਰਾਸਤ ਵਿਚ ਲਿਆ,ਹਿਰਾਸਤ ‘ਚ ਲਏ ਗਏ ਆਗੂਆਂ ਵਿਚ ਸੰਜੇ ਸਿੰਘ,ਰਾਘਵ ਚੱਢਾ,ਸੌਰਭ ਭਾਰਦਵਾਜ,ਆਤਿਸ਼ੀ,ਕੈਲਾਸ਼ ਗਹਿਲੋਤ, ਆਦਿਲ ਅਹਿਮਦ ਖਾਨ,ਪੰਕਜ ਗੁਪਤਾ ਅਤੇ ਪੰਜਾਬ ਸਰਕਾਰ ਦੇ ਕੁਝ ਮੰਤਰੀ ਸ਼ਾਮਲ ਹਨ,ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਨੇ ਸਾਨੂੰ ਸ਼ਾਂਤੀਪੂਰਨ ਢੰਗ ਨਾਲ ਬੈਠਣ ਦੇ ਜ਼ੁਰਮ ‘ਚ ਗ੍ਰਿਫ਼ਤਾਰ ਕਰ ਲਿਆ ਅਤੇ ਕਿਸੇ ਅਣਜਾਣ ਥਾਂ ‘ਤੇ ਲੈ ਕੇ ਜਾ ਰਹੀ ਹੈ.. ਇਹ ਕਿਹੋ ਜਿਹੀ ਤਾਨਾਸ਼ਾਹੀ ਹੈ? ਦੱਸ ਦੇਈਏ ਕਿ CBI ਨੇ ਆਬਕਾਰੀ ਨੀਤੀ ਮਾਮਲੇ ‘ਚ ਕੇਜਰੀਵਾਲ ਨੂੰ ਗਵਾਹ ਦੇ ਤੌਰ ‘ਤੇ ਪੁੱਛ-ਗਿੱਛ ਹੋ ਰਹੀ ਹੈ।