
ਵਿੰਨੀਪੈਗ(ਕਮਲੇਸ ਸਰਮਾਂ) ਮੈਨੀਟੋਬਾ ਦੀ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਸਿਹਤ ਸੰਭਾਲ ਕਰਮਚਾਰੀਆਂ ਵਿਚ ਜਲਦ ਦਾਖ਼ਲ ਹੋਣ ਲਈ ਨਿਯਮਾਂ ਵਿਚ ਕੁਝ ਤਬਦੀਲੀ ਕੀਤੀ ਹੈ। ਸਰਕਾਰ ਦੇ ਇਸ ਕਦਮ ਦੀ ਮੈਨੀਟੋਬਾ ਦੇ ਡਾਕਟਰਾਂ ਦੀ ਰੈਗੂਲੇਟਰੀ ਬਾਡੀ ਨੇ ਸ਼ਲਾਘਾ ਕੀਤੀ ਹੈ। ਇਸ ਤਬਦੀਲੀ ਨਾਲ ਮੈਨੀਟੋਬਾ ਵਿਚ ਉੱਚ ਯੋਗਤਾ ਦੇ ਪੱਧਰਾਂ ਨੂੰ ਬਰਕਰਾਰ ਰੱਖਦੇ ਹੋਏ ਮੈਨੀਟੋਬਾ ਵਿਚ ਹੋਰ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਵਿਚ ਤੇਜ਼ੀ ਦੇਖਣ ਨੂੰ ਮਿਲੇਗੀ। ਡਾ. ਅੰਨਾ ਜੀਓਮੇਕ ਜੋ ਕਿ ਕਾਲਜ ਆਫ਼ ਫਿਜ਼ੀਸੀਅਨਜ਼ ਐਂਡ ਸਰਜਨ ਆਫ਼ ਮੈਨੀਟੋਬਾ (CPSM) ਦੇ ਰਜਿਸਟਰਾਰ/ਸੀਈਓ ਨੇ ਕਿਹਾ ਕਿ ਇਮਤਿਹਾਨ ਬਹੁਤ ਸਾਰੇ ਯੋਗ, ਅੰਤਰਰਾਸ਼ਟਰੀ ਤੌਰ ‘ਤੇ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਸੂਬੇ ਵਿਚ ਆਉਣ ਤੋਂ ਰੋਕ ਰਿਹਾ ਸੀ। ਇੱਕ ਰੈਗੂਲੇਟਰੀ ਦ੍ਰਿਸ਼ਟੀਕੋਣ ਤੋਂ, ਸਾਨੂੰ ਗੁਣਵੱਤਾ ਅਤੇ ਮਰੀਜ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਮੁਲਾਂਕਣ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ। ਸੂਬਾ ਸਰਕਾਰ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੇ ਜ਼ਰੂਰੀ ਰੈਗੂਲੇਟਰੀ ਤਬਦੀਲੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਮੈਨੀਟੋਬਾ ਵਿਚ ਵਧੇਰੇ ਅੰਤਰਰਾਸ਼ਟਰੀ ਪੱਧਰ ‘ਤੇ ਪੜ੍ਹੇ ਲਿਖੇ ਡਾਕਟਰਾਂ ਲਈ ਪ੍ਰੈਕਟਿਸ ਕਰਨ ਲਈ ਰਾਹ ਪੱਧਰਾ ਕਰਨਗੇ। ਸਿਹਤ ਮੰਤਰੀ ਆਰਡਸੀ ਗੋਰਡਨ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਅਸੀਂ ਮੈਨੀਟੋਬਾ ਵਾਸੀਆਂ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਅਸੀਂ ਮੈਨੀਟੋਬਾ ਵਿਚ ਡਾਕਟਰਾਂ ਦੀ ਗਵਰਨਿੰਗ ਬਾਡੀ ਨਾਲ ਕੰਮ ਕੀਤਾ ਹੈ ਤਾਂ ਜੋ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾ ਸਕੇ। ਰੁਕਾਵਟਾਂ ਨੂੰ ਦੂਰ ਤੇ ਘੱਟ ਕੀਤਾ ਜਾ ਸਕੇ ਅਤੇ ਅੰਤਰਰਾਸ਼ਟਰੀ ਤੌਰ ‘ਤੇ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਸਾਡੀ ਸਰਕਾਰ ਦੀ 200 ਮਿਲੀਅਨ ਡਾਲਰ ਦੀ ਸਿਹਤ ਮਨੁੱਖੀ ਸਮਾਧਾਨ ਕਾਰਜ ਯੋਜਨਾ ਦੇ ਨਾਲ ਜਲਦੀ ਦੇਖ ਭਾਲ ਪ੍ਰਦਾਨ ਕਰਨ ਦੇ ਯੋਗ ਬਣਾਇਆ ਜਾ ਸਕੇ। Health Human Resource Action Plan ਮੈਨੀਟੋਬਾ ਦੇ ਡਾਕਟਰਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਮੈਨੀਟੋਬਾ ਦੇ ਡਾਕਟਰਾਂ ਨੇ ਅੰਤਰਰਾਸ਼ਟਰੀ ਮੈਡੀਕਲ ਗ੍ਰੈਜੂਏਟਾਂ ਦਾ ਮੁਲਾਂਕਣ ਕਰਨ ਅਤੇ ਮੈਨੀਟੋਬਾ ਵਿਚ ਉਹਨਾਂ ਮੈਡੀਕਲ ਲਾਇਸੈਂਸ ਪ੍ਰਾਪਤ ਕਰਨ ਲਈ ਪ੍ਰਕਿਰਿਆ ਨੂੰ ਪ੍ਰਸਾਰ ਅਤੇ ਸੁਚਾਰੂ ਬਣਾਉਣ ਦੇ ਤਰੀਕੇ ਲੱਭਣ ਲਈ ਸਿਫਾਰਸ਼ ਕੀਤੀ ਸੀ। ਇਸ ਲਈ ਸਾਡੇ ਕੋਲ ਇੱਥੇ ਪੂਰੀ ਤਰ੍ਹਾਂ ਯੋਗ ਡਾਕਟਰ ਨਹੀਂ ਹਨ। ਡਾਕਟਰਾਂ ਦੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਾਡੇ ਕੋਲ ਮੌਜੂਦਾ ਡਾਕਟਰਾਂ ਨੂੰ ਰੱਖਣ ਲਈ ਅਤੇ ਸੂਬੇ ਭਰ ਵਿਚ ਮਰੀਜ਼ਾਂ ਦੀ ਸੇਵਾ ਕਰਨ ਲਈ ਹੋਰ ਭਰਤੀ ਕਰਨ ਲਈ ਸਰਕਾਰ ਤੋਂ ਜਲਦ ਹੀ ਹੋਰ ਕਾਰਵਾਈਆਂ (ਐਕਸ਼ਨ) ਦੀ ਉਮੀਦ ਹੈ। CPSM ਜਨਰਲ ਰੈਗੂਲੇਸ਼ਨ ਵਿਚ ਸੋਧਾਂ ਨੇ ਮੈਡੀਕਲ ਕੌਂਸਲ ਮੈਨੀਟੋਬਾ ਵਿਚ ਰਜਿਸਟਰ ਕਰਨ ਅਤੇ ਪ੍ਰੈਕਟਿਸ ਕਰਨ ਤੋਂ ਪਹਿਲਾਂ ਵਿਸ਼ੇਸ਼ ਮੈਂਬਰਸ਼ਿਪ ਕਲਾਸਾਂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਪੜ੍ਹੇ ਲਿਖੇ ਡਾਕਟਰਾਂ ਮੈਡੀਕਲ ਕੌਂਸਲ ਆਫ਼ ਕੈਨੇਡਾ ਕੁਆਲੀਫਾਇੰਗ ਐਗਜਾਮ ਭਾਗ 1 ਪਾਸ ਕਰਨ ਦੀ ਲੋੜ ਨੂੰ ਹਟਾ ਦਿੱਤਾ ਹੈ।