Amritsar Sahib Ji,19 April,2024,(Punjab Today News Ca):- ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਅੰਮ੍ਰਿਤਸਰ ਪਹੁੰਚੇ,ਜਿੱਥੇ ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਵਿਖੇ ਮੱਥਾ ਟੇਕਿਆ,ਇਸ ਦੌਰਾਨ ਨੀਤਾ ਅੰਬਾਨੀ ਨੇ ਅਰਦਾਸ ਕੀਤੀ,ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਦੀ ਪਰਿਕਰਮਾ ਵੀ ਕੀਤੀ,ਨੀਤਾ ਅੰਬਾਨੀ ਦੀ ਇਹ ਸਾਦਗੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ,ਲੋਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ,ਨੀਤਾ ਅੰਬਾਨੀ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਗਾਰਡ ਵੀ ਮੌਜੂਦ ਸਨ,ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ,ਕਿ ਉਹ IPL 2024 ਵਿੱਚ ਮੁੰਬਈ ਇੰਡੀਅਨਜ਼ (MI) ਦੀ ਜਿੱਤ ਲਈ ਪ੍ਰਾਰਥਨਾ ਕਰਨ ਗਏ ਸਨ।