
Auckland,01 May,2023,(Punjab Today News Ca):- ਨੈਸ਼ਨਲ ਪਾਰਟੀ (National Party) ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਆਪਣੀ ਸਕੀਮਾਂ ਦੀ ਪਿਟਾਰੀ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ,ਹੁਣ ਸਿਹਤ ਨੀਤੀ ਦਾ ਐਲਾਨ ਕੀਤਾ ਗਿਆ ਹੈ ਕਿ ਜੇਕਰ ਨੈਸ਼ਨਲ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਪੰਜ ਸਾਲ ਤੱਕ ਕੰਮ ਕਰਨ ਵਾਲੀਆਂ ਨਵੀਂਆਂ ਨਰਸਾਂ ਨੂੰ ਪ੍ਰਤੀ ਸਾਲ 4500 ਡਾਲਰ ਦਿੱਤੇ ਜਾਇਆ ਕਰਨਗੇ ਤਾਂ ਕਿ ਉਹ ਵਿਦਿਆਰਥੀ ਕਰਜ਼ਾ ਉਤਾਰ ਸਕਣ,ਸ਼ਰਤ ਇਹ ਰੱਖੀ ਜਾਵੇਗੀ ਉਨ੍ਹਾਂ ਨੂੰ ਪੰਜ ਸਾਲ ਤੱਕ ਕੰਮ ਕਰਨਾ ਪਿਆ ਕਰੇਗਾ।
ਐਨਾ ਹੀ ਬੱਸ ਨਹੀਂ ਵਿਦੇਸ਼ਾਂ ਤੋਂ ਨਰਸਾਂ ਦੇ ਲਈ ਇਥੇ ਮੌਕੇ ਲੱਭਣ ਦੇ ਲਈ ਜੌਬ ਸਰਚ ਵੀਜ਼ਾ ਵੀ ਮਿਲੇਗਾ,ਇਸਦੇ ਲਈ ਕੋਈ ਜੌਬ ਆਫਰ ਦੀ ਲੋੜ ਨਹੀਂ ਪਵੇਗੀ,ਜੇਕਰ ਨਵੀਂਆਂ ਨਰਸਾਂ ਪੰਜ ਸਾਲ ਤੱਕ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਨੂੰ 87 ਡਾਲਰ ਪ੍ਰਤੀ ਹਫਤਾ ਪੰਜ ਤੱਕ ਦਾ ਫਾਇਦਾ ਹੋਵੇਗਾ ਜੋ ਕਿ ਕੁੱਲ 22,500 ਡਾਲਰ ਬਣਦਾ ਹੈ,ਇਹ ਨੀਤੀ ਲਾਗੂ ਹੋਣ ਬਾਅਦ ਜਿਹੜੀਆਂ ਨਰਸਾਂ ਨੇ ਤਿੰਨ ਸਾਲ ਪਹਿਲਾਂ ਵੀ ਕੰਮ ਸ਼ੁਰੂ ਕੀਤਾ ਹੋਵੇਗਾ ਜੇਕਰ ਉਹ 2 ਸਾਲ ਹੋਰ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਇਸ ਸਕੀਮ ਦਾ ਫਾਇਦਾ ਹੋਵੇਗਾ,ਵਿਦੇਸ਼ਾਂ ਤੋਂ ਆਉਣ ਵਾਲੀਆਂ 1000 ਨਰਸਾਂ ਨੂੰ 10,000 ਡਾਲਰ ਰੀਲੋਕੇਸ਼ਨ ਸੈਟਅੱਪ ਲਾਗਤ (ਸਥਾਨ ਤਬਦੀਲੀ) ਵਾਸਤੇ ਵੀ ਦਿੱਤੇ ਜਾਣਗੇ,ਨਿਊਜ਼ੀਲੈਂਡ ਦੇ ਵਿਚ ਲਗਪਗ 4000 ਹੋਰ ਨਰਸਾਂ ਦੀ ਲੋੜ ਹੈ।
ਕਿੱਥੇ ਉਡ ਗਈਆਂ ਨਰਸਾਂ: ਅੰਕੜੇ ਦਸਦੇ ਹਨ ਕਿ ਅਗਸਤ ਮਹੀਨੇ ਤੋਂ ਹੁਣ ਤੱਕ 4951 ਨਿਊਜ਼ੀਲੈਂਡ ਨਰਸਾਂ ਆਸਟਰੇਲੀਆ ਰਜਿਟਰਡ ਹੋ ਚੁੱਕੀਆਂ ਹਨ,ਆਸਟਰੇਲੀਆ ਕੰਮ ਕਰਨ ਵਾਸਤੇ ਕੀਵੀ ਨਰਸਾਂ ਨੂੰ ‘ਆਸਟਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ’ (Australian Health Practitioner Regulation Agency) ਨਾਲ ਰਜਿਸਟਰ ਹੋਣਾ ਜਰੂਰੀ ਹੁੰਦਾ ਹੈ,ਮੈਲਬੌਰਨ ਵਿਖੇ ਨਰਸਾਂ 3500 ਡਾਲਰ ਤੋਂ 8000 ਡਾਲਰ ਤੱਕ ਪ੍ਰਤੀ ਹਫਤਾ ਕਮਾ ਰਹੀਆਂ ਹਨ,ਅਧਾਰ ਇਹ ਹੁੰਦਾ ਹੈ ਕਿ ਕਿੰਨਾ ਤਜ਼ਰਬਾ ਹੈ,ਮੁਹਾਰਿਤ ਕਿਸ ਵਿਚ ਹੈ ਅਤੇ ਕਿੰਨਾ ਲੰਬਾ ਸਮਾਂ ਨੌਕਰੀ ਕਰੋਗੇ,ਨਿਊਜ਼ੀਲੈਂਡ ਦੇ ਵਿਚ ਇਸ ਵੇਲੇ 65,000 ਦੇ ਕਰੀਬ ਨਰਸਾਂ ਕੰਮ ਕਰਦੀਆਂ ਹਨ।