Canada,(Punjab Today News Ca):- ਹਲਕਾ ਗੁਰੂਹਰਸਹਾਏ ਦੇ ਵਸਨੀਕ ਅੰਕੁਸ਼ ਮਾਣਕਟਾਲਾ (27) ਦੀ ਕੈਨੇਡਾ ਵਿਚ ਹੋਈ ਬੇਵਕਤੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ,ਜਾਣਕਾਰੀ ਅਨੁਸਾਰ ਮ੍ਰਿਤਕ ਅੰਕੁਸ਼ ਮਾਣਕਟਾਲਾ ਪੁੱਤਰ ਆਤਮਾ ਰਾਮ ਵਾਸੀਂ ਮੰਡੀ ਗੁਰੂਹਰਸਹਾਏ (Mandi Guruharshaye) ਬੀਤੇ ਕਈ ਸਾਲਾਂ ਤੋਂ ਕੈਨੇਡਾ (Canada) ਵਿਖੇ ਰਹਿ ਰਿਹਾ ਸੀ ਤੇ 2 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਕਿ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਤੇ ਅੰਕੁਸ਼ ਮਾਣਕਟਾਲਾ (Ankush Manakatala) ਦੀ ਮੌਤ ਹੋ ਗਈ,ਇਸ ਮੰਦਭਾਗੀ ਖ਼ਬਰ ਜਿਵੇਂ ਹੀ ਪਰਿਵਾਰ ਤੇ ਹਲਕਾ ਗੁਰੂਹਰਸਹਾਏ ਦੇ ਵਾਸੀਆਂ ਨੂੰ ਮਿਲੀ ਤਾਂ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ,ਨੋਜਵਾਨ ਅੰਕੁਸ਼ ਮਾਣਕਟਾਲਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਆਪਣੇ ਪਿਛੇ ਪਤਨੀ,ਮਾਂ,ਬਾਪ ਤੇ ਭਰਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ ਹਨ।