spot_img
Friday, April 26, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੈਨੇਡਾ ਵਿੱਚ ਆਏ ਵਿਦਿਆਰਥੀਆਂ ਦੀ ਡਾ.ਸਤਿੰਦਰ ਸਰਤਾਜ ਨੇ ਕੀਤੀ ਮਦਦ

ਕੈਨੇਡਾ ਵਿੱਚ ਆਏ ਵਿਦਿਆਰਥੀਆਂ ਦੀ ਡਾ.ਸਤਿੰਦਰ ਸਰਤਾਜ ਨੇ ਕੀਤੀ ਮਦਦ

ਡਾਕਟਰ ਸਤਿੰਦਰ ਸਰਤਾਜ ਅੱਜ-ਕੱਲ੍ਹ ਆਪਣੇ ਕੈਨੇਡਾ ਟੂਰ ‘ਤੇ ਗਾਈਕੀ ਵਿੱਚ ਧੁੰਮਾਂ ਪਾ ਰਹੇ ਪਰ ਨਾਲ-ਨਾਲ ਉਹ ਸਰਤਾਜ ਫਾਊਂਡੇਸ਼ਨ ਵੱਲੋਂ ਲੋੜਵੰਦਾਂ ਦੀ ਹਮਾਇਤ ਕਰਨੀ ਵੀ ਨਹੀਂ ਭੁੱਲਦੇ। ਪੰਜਾਬ ਤੋਂ ਕਨੈਡਾ ਆਏ ਵਿਦਿਆਰਥੀਆਂ ਨੂੰ ਸ਼ੁਰੂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਪੰਜਾਬੀ.ਕੌਮ ਦੀ ਟੀਮ ਦੇ ਉਪਰਾਲੇ ਸਦਕਾ ਸਤਿੰਦਰ ਸਰਤਾਜ ਨੇ 13000 ਡਾਲਰ ਵਿਦਿਆਰਥੀਆਂ ਦੀ ਮਦਦ ਕਰਨ ਲਈ ਹਿੱਸਾ ਪਾਇਆ। ਪੰਜਾਬੀ.ਕੌਮ ਦੇ ਫ਼ਾਊਂਡਰ ਗੁਰਪ੍ਰੀਤ ਸਿੰਘ ਅਤੇ ਰਾਜ ਧਾਲੀਵਾਲ ਵੱਲੋਂ ਭਵਿੱਖ ਵਿੱਚ ਵੀ ਪੰਜਾਬੀ. ਕੌਮ ਲਈ ਅਜਿਹੇ ਉਪਰਾਲੇ ਕਰਣ ਦਾ ਭਰੋਸਾ ਦਿੱਤਾ ਗਿਆ।   
ਦੱਸਣਯੋਗ ਹੈ ਕਿ ਬੀਤੇ ਦਿਨੀਂ ਸਨਿੱਚਰਵਾਰ ਵਾਲੇ ਦਿਨ ਵੈਨਕੂਵਰ ਦੇ ਸ਼ੋਅ ਵੇਲੇ ਤਕਰੀਬਨ 12000 ਦੇ ਇਕੱਠ ਵਿੱਚ ਉਹਨਾਂ ਨੇ ਪੁਰਾਣੇ ਆਏ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੋਂ ਨਵੇਂ ਆਇਆਂ ਦੀ ਮਦਦ ਕਰਿਆ ਕਰਣ ਨਾਂ ਕਿ ਉਹਨਾਂ ਪ੍ਰਤੀ ਰੁੱਖਾ ਰਵੱਈਆ ਰੱਖਣ। ਯਾਦ ਰਹੇ, ਕੁਝ ਸਥਾਪਿਤ ਪੰਜਾਬੀਆਂ ਵੱਲੋਂ ਪੰਜਾਬ ਤੋਂ ਆਏ ਬੱਚਿਆਂ ਪ੍ਰਤੀ ਨਫ਼ਰਤ ਵਾਲਾ ਰਵੱਈਆ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵੀ ਕਿਸੇ ਦੇ ਪੁੱਤ- ਧੀਆਂ ਹਨ , ਜੇ ਅੱਜ ਤੁਸੀਂ ਇਹਨਾਂ ਦੀ ਮਦਦ ਕਰਦੇ ਹੋ ਤਾਂ ਇਹ ਕੱਲ ਕਾਮਯਾਬ ਹੋ ਕੇ ਕਿਸੇ ਦੀ ਮਦਦ ਕਰ ਸਕਣਗੇ ਅਤੇ ਤੁਹਾਨੂੰ ਅਸੀਸਾਂ ਦੇਣਗੇ। ਸ਼ੋਅ ਦੌਰਾਨ ਐਬਟਸਫੋਰਡ ਦੇ ਮੈਂਬਰ ਪਾਰਲੀਮੈਂਟ ਨੇ ਡਾਕਟਰ ਸਤਿੰਦਰ ਸਰਤਾਜ ਦਾ ਧੰਨਵਾਦ ਵੀ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments