spot_img
Tuesday, February 20, 2024
spot_img
spot_imgspot_imgspot_imgspot_img
Homeਰਾਸ਼ਟਰੀਫਿਲਮ ‘ਦੀ ਕੇਰਲਾ ਸਟੋਰੀ` 'ਤੇ ਮਮਤਾ ਸਰਕਾਰ ਨੇ ਲਗਾਈ ਪਾਬੰਦੀ

ਫਿਲਮ ‘ਦੀ ਕੇਰਲਾ ਸਟੋਰੀ` ‘ਤੇ ਮਮਤਾ ਸਰਕਾਰ ਨੇ ਲਗਾਈ ਪਾਬੰਦੀ

ਪੱਛਮੀ ਬੰਗਾਲ ਸਰਕਾਰ ਨੇ ਸੋਮਵਾਰ ਨੂੰ ‘ਦੀ ਕੇਰਲ ਸਟੋਰੀ’ ‘ਤੇ ਪਾਬੰਦੀ ਲਗਾ ਦਿੱਤੀ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ‘ਚ ਘਿਰੀ ਇਸ ਫਿਲਮ ਨੂੰ ਕਈ ਸੂਬਿਆਂ ‘ਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਮਤਾ ਸਰਕਾਰ ਮੁਤਾਬਕ ਇਹ ਫੈਸਲਾ ਸੂਬੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਲਿਆ ਗਿਆ ਹੈ।
ਸੋਮਵਾਰ ਨੂੰ, ਮਮਤਾ ਬੈਨਰਜੀ ਨੇ ਕੇਰਲ ਸਟੋਰੀ ਦੇ ਮੁੱਦੇ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸੀਪੀਆਈ (ਐਮ) ‘ਤੇ ਨਿਸ਼ਾਨਾ ਸਾਧਿਆ। ਸੀਐਮ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਬੰਗਾਲ ਦੀਆਂ ਫਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਨੂੰ ਪੱਛਮੀ ਬੰਗਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ, “ਇਹ ਕੇਰਲ ਫਾਈਲ ਕੀ ਹੈ? ਮੈਂ ਸੀਪੀਆਈਐਮ ਦਾ ਸਮਰਥਨ ਨਹੀਂ ਕਰ ਰਹੀ ਹਾਂ, ਉਹ ਭਾਜਪਾ ਨਾਲ ਕੰਮ ਕਰ ਰਹੇ ਹਨ। ਮੇਰੀ ਬਜਾਏ ਫਿਲਮ ਦੀ ਆਲੋਚਨਾ ਕਰਨਾ ਉਨ੍ਹਾਂ ਦਾ ਫਰਜ਼ ਸੀ। ਮੈਂ ਕੇਰਲ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਪਾਰਟੀ ਭਾਜਪਾ ਨਾਲ ਕੰਮ ਕਰ ਰਹੀ ਹੈ ਅਤੇ ਉਹੀ ਪਾਰਟੀ ਕੇਰਲ ਦੀ ਫਾਈਲ ਵੀ ਦਿਖਾ ਰਹੀ ਹੈ। ਪਹਿਲਾਂ ਉਸ ਨੇ ਕਸ਼ਮੀਰ ਅਤੇ ਫਿਰ ਕੇਰਲ ਨੂੰ ਬਦਨਾਮ ਕੀਤਾ।
ਇਸ ਦੇ ਨਾਲ ਹੀ ਫਿਲਮ ਨੂੰ ਲੈ ਕੇ ਸੂਬਾ ਸਰਕਾਰਾਂ ਦੇ ਸਟੈਂਡ ‘ਤੇ ‘ਦਿ ਕਰੇਲ ਸਟੋਰੀ’ ਦੇ ਨਿਰਮਾਤਾ ਦੀ ਪ੍ਰਤੀਕਿਿਰਆ ਵੀ ਸਾਹਮਣੇ ਆਈ ਹੈ। ਪੱਛਮੀ ਬੰਗਾਲ ‘ਚ ਫਿਲਮ ‘ਤੇ ਪਾਬੰਦੀ ਲਗਾਉਣ ਅਤੇ ਤਾਮਿਲਨਾਡੂ ‘ਚ ਥੀਏਟਰ ਮਾਲਕਾਂ ਵਲੋਂ ਫਿਲਮ ਦੀ ਸਕ੍ਰੀਨਿੰਗ ‘ਤੇ ਰੋਕ ਲਗਾਉਣ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular