ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਰਮਨ ਪਿਆਰਾ ਆਗੂ ਹੋਣ ਦੇ ਅਕਸ ਨੂੰ ਖੋਰਾ ਲੱਗ ਗਿਆ ਲੱਗਦਾ ਹੈ। ਕੌਮੀ ਪੱਧਰ ਉੱਤੇ ਕਰਵਾਏ ਗਏ ਇੱਕ ਨਵੇਂ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿੱਚ ਕੈਨੇਡੀਅਨ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ। ਪੰਜਾਂ ਵਿੱਚੋਂ ਦੋ ਕੈਨੇਡੀਅਨਜ਼ ਦਾ ਅਜੇ ਵੀ ਇਹੋ ਆਖਣਾ ਹੈ ਕਿ ਉਹ ਪ੍ਰਧਾਨ ਮੰਤਰੀ ਵਜੋਂ ਟਰੂਡੋ ਨੂੰ ਹੀ ਪਸੰਦ ਕਰਦੇ ਹਨ ਪਰ ਅੱਧੇ ਤੋਂ ਵੱਧ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਜਿਹੀ ਰਾਇ ਨਹੀਂ ਹੈ।
ਐਂਗਸ ਰੀਡ ਵੱਲੋਂ ਕਰਵਾਏ ਗਏ ਅਧਿਐਨ ਵਿੱਚ ਇਹ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਅੱਠਵੇਂ ਸਾਲ ਵਿੱਚ ਪਹੁੰਚਣ ਉੱਤੇ ਆਪਣੇ ਆਫਿਸ ਵਿੱਚ ਟਰੂਡੋ ਦੇ ਪੂਰਵਜਾਂ ਦਾ ਜੋ ਅਕਸ ਸੀ ਉਸ ਦੇ ਮੁਕਾਬਲੇ ਟਰੂਡੋ ਕਿੱਥੇ ਖੜ੍ਹਦੇ ਹਨ। ਵੱਡੀ ਪੱਧਰ ਉੱਤੇ ਨਤੀਜੇ ਟਰੂਡੋ ਦੇ ਹੱਕ ਵਿੱਚ ਹੀ ਰਹੇ ਜਦਕਿ ਵੱਡੀ ਗਿਣਤੀ ਲੋਕਾਂ ਵੱਲੋਂ ਟਰੂਡੋ ਲਈ ਨਾਮੰਜੂ਼ਰੀ ਵੀ ਦਿੱਤੀ ਗਈ ਹੈ।ਆਪਣੇ ਕਰੀਅਰ ਦੇ ਇਸ ਮੁਕਾਮ ਉੱਤੇ ਪਿਛਲੇ ਤਿੰਨ ਪ੍ਰਧਾਨ ਮੰਤਰੀਆਂ ਦਾ ਜੋ ਅਪਰੂਵਲ ਰੇਟ ਸੀ, 40 ਫੀ ਸਦੀ ਹਾਸਲ ਕਰਕੇ ਟਰੂਡੋ ਦਾ ਉਨ੍ਹਾਂ ਨਾਲੋਂ ਵੱਧ ਅਪਰੂਵਲ ਰੇਟ ਪਾਇਆ ਗਿਆ ਹੈ।ਇਸ ਮਾਮਲੇ ਵਿੱਚ ਸਿਰਫ ਜੀਨ ਕ੍ਰੈਚੀਅਨ ਹੀ ਟਰੂਡੋ ਤੋਂ ਅੱਗੇ ਹਨ।
ਮਈ ਦੇ ਸ਼ੁਰੂ ਵਿੱਚ 1600 ਕੈਨੇਡੀਅਨਜ਼ ਉੱਤੇ ਕੀਤੇ ਗਏ ਸਰਵੇਖਣ ਤੋਂ ਇਹ ਤੱਥ ਨਿਕਲ ਕੇ ਸਾਹਮਣੇ ਆਏ ਹਨ। ਅੱਠਵੇਂ ਸਾਲ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਰਹਿਣ ਦੇ ਮਾਮਲੇ ਵਿੱਚ ਟਰੂਡੋ ਦਾ ਅਪਰੂਵਲ ਰੇਟ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲੋਂ ਚਾਰ ਅੰਕ ਜਿ਼ਆਦਾ ਹੈ ਤੇ ਆਪਣੇ ਹੀ ਪਿਤਾ ਪਿਏਰ ਐਲੀਅਟ ਟਰੂਡੋ ਨਾਲੋਂ ਇਹ ਅਪਰੂਵਲ ਰੇਟ ਅੱਠ ਅੰਕ ਜਿ਼ਆਦਾ ਹੈ।ਬ੍ਰਾਇਨ ਮਲਰੋਨੀ ਦਾ ਅਪਰੂਵਲ ਰੇਟ ਸਿਰਫ 12 ਫੀ ਸਦੀ ਹੀ ਪਾਇਆ ਗਿਆ।
ਅੱਠ ਸਾਲ ਪ੍ਰਧਾਨ ਮੰਤਰੀ ਰਹਿਣ ਮਗਰੋਂ ਟਰੂਡੋ ਦਾ ਅਪਰੂਵਲ ਰੇਟ ਕ੍ਰੈਚੀਅਨ ਨਾਲੋਂ ਘੱਟ
ਅੱਠ ਸਾਲ ਪ੍ਰਧਾਨ ਮੰਤਰੀ ਰਹਿਣ ਮਗਰੋਂ ਟਰੂਡੋ ਦਾ ਅਪਰੂਵਲ ਰੇਟ ਕ੍ਰੈਚੀਅਨ ਨਾਲੋਂ ਘੱਟ