spot_img
Friday, April 26, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਓਂਟਾਰੀਓ ਫਰੈਂਡ ਕਲੱਬ ਬਰੈਂਪਟਨ ਵੱਲੋਂ ਮਨਾਇਆ ਗਿਆ “ਮਦਰ-ਡੇਅ ”ਬੇਹੱਦ ਕਾਮਯਾਬ ਰਿਹਾ,ਸਮਾਗਮ ਦੀ...

ਓਂਟਾਰੀਓ ਫਰੈਂਡ ਕਲੱਬ ਬਰੈਂਪਟਨ ਵੱਲੋਂ ਮਨਾਇਆ ਗਿਆ “ਮਦਰ-ਡੇਅ ”ਬੇਹੱਦ ਕਾਮਯਾਬ ਰਿਹਾ,ਸਮਾਗਮ ਦੀ ਸ਼ੁਰੂਆਤ ਸੋਨੀਆ ਸਿੱਧੂ ਐਮ.ਪੀ. ਨੇ ਰੀਬਨ ਕੱਟ ਕੇ ਕੀਤੀ

Punjab Today News Ca:-

Brampton,May 16,2023,(Punjab Today News Ca):- ਓਂਟਾਰੀਓ ਫਰੈਂਡ ਕਲੱਬ ਬਰੈਂਪਟਨ (Ontario Friend Club Brampton) ਵੱਲੋਂ ਮਨਾਇਆ ਗਿਆ “ ਮਦਰ-ਡੇਅ ” ਬੇਹੱਦ ਕਾਮਯਾਬ ਰਿਹਾ,ਸਮਾਗਮ ਦੀ ਸ਼ੁਰੂਆਤ ਸੋਨੀਆ ਸਿੱਧੂ ਐਮ.ਪੀ. ਨੇ ਰੀਬਨ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਜਗਤਾਰ ਸਿੰਘ ਧਾਲੀਵਾਲ, ਫਿਰੋਜ਼ਾ ਚੌਧਰੀ, ਕਰਮਜੀਤ ਕੌਰ ਭੁੱਲਰ, ਮਨਜੀਤ ਕੌਰ ਧਾਲੀਵਾਲ, ਡਾ. ਰਮਨੀ ਬਤਰਾ ਅਤੇ ਬਲਵਿੰਦਰ ਕੌਰ ਚੱਠਾ ਨੇ ਕੀਤੀ। ਕੇਕ ਕੱਟਣ ਦੀ ਰਸਮ ਗੁਰਬਖਸ਼ ਕੌਰ ਸ਼ੀਰਾ ਨੇ ਕੀਤੀ, ਜਿਨ੍ਹਾਂ ਦੀ ਉਮਰ 100 ਸਾਲ ਹੈ। ਸਟੇਜ਼ ਸੈਕਟਰੀ ਦੀ ਜ਼ਿੰਮੇਵਾਰੀ ਸਰਦੂਲ ਸਿੰਘ ਥਿਆੜਾ, ਮਨਪ੍ਰੀਤ ਕੌਰ, ਡਾ. ਰਮਨੀ ਬਤਰਾ ਅਤੇ ਸੰਤੋਖ ਸਿੰਘ ਸੰਧੂ ਨੇ ਬਾਖੂਬੀ ਨਿਭਾਈ।

ਡਾ. ਰਮਨੀ ਬਤਰਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਸੰਸਥਾ ਵਲੋਂ ਕੀਤੇ ਕੰਮਾਂ ਬਾਰੇ ਦੱਸਿਆ। ਦੁਨੀਆਂ ਦੇ ਇਕ ਨੰਬਰ ਦੇ ਬੁਲਾਰੇ, ਡਾ. ਸੋਲਮਨ ਨਾਜ਼ ਨੇ ਮਾਂ ਦੀ ਮਹੱਤਤਾ ਬਾਰੇ ਦੱਸਿਆ। ਦੀਪ ਕੁਲਦੀਪ ਨੇ ਮਾਂ ਦੀ ਜ਼ਿੰਦਗੀ ਨੂੰ ਦੇਣ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ। ਜਨਰਲ ਹਰਬਖਸ਼ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਜਗਤਾਰ ਸਿੰਘ ਧਾਲੀਵਾਲ ਨੇ ਮਾਂ ਬਾਰੇ ਵਧੀਆ ਵਿਚਾਰ ਦਿੱਤੇ। ਅਮਰ ਸਿੰਘ ਭੁੱਲਰ ਹਮਦਰਦ ਵੀਕਲੀ ਦੇ ਮਾਲਕ ਨੇ ਸਭਾ ਦੇ ਕੰਮਾਂ ਬਾਰੇ ਅਤੇ “ ਮਦਰ ਡੇਅ “ ਬਾਰੇ ਵਿਚਾਰ ਦਿੱਤੇ।

ਐਮ.ਪੀ. , ਸੋਨੀਆ ਸਿੱਧੂ ਨੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ ਅਤੇ 23, 24, 25 ਜੂਨ ਨੂੰ ਹੋਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਵਿਚ ਵਿਦਵਾਨਾਂ ਦੇ ਪਾਰਲੀਮੈਂਟ ਓਟਵਾ ਵਿਚ ਟੂਰ ਕਰਵਾਉਣ ਦੀ ਜ਼ਿੰਮੇਵਾਰੀ ਲਈ। ਪ੍ਰਬੰਧਕਾਂ ਨੂੰ ਸਰਟੀਫਿਕੇਟ ਵੀ ਦਿੱਤਾ। ਉਨ੍ਹਾਂ ਨੇ ਮਨਜੀਤ ਕੌਰ ਧਾਲੀਵਾਲ ਦਾ ਸਨਮਾਨ ੳ ਅ ੲ ਵਾਲੀ ਚੁੰਨੀ ਨਾਲ ਕੀਤਾ। ਸੀਨੀਅਰ ਮੁਟਿਆਰਾਂ ਵਲੋਂ ਕੈਪਟਨ ਦਲਜੀਤ ਕੌਰ ਦੀ ਅਗਵਾਈ ਵਿੱਚ ਗਿੱਧਾ ਪਾਇਆ ਗਿਆ। ਕਈ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਗੁਰਬਖਸ਼ ਕੌਰ, ਅਜੀਤ ਕੌਰ, ਹਰਜੀਤ ਕੌਰ, ਰਾਧਾ ਰਾਣੀ, ਕੁਲਦੀਪ ਕੌਰ, ਭੁਪਿੰਦਰ ਕੌਰ ਰਹਿਲ, ਫਿਰੋਜ਼ਾ ਚੌਧਰੀ ਆਦਿ ਸਨ।

ਖਾਲਸਾ ਸਕੂਲ ਮਾਲਟਨ ਦੇ ਬੱਚਿਆਂ ਵਲੋਂ ਭੰਗੜਾ ਪਾਇਆ ਗਿਆ ਅਤੇ ਗੀਤ ਗਾਇਆ। ਇਕ ਬੱਚੇ ਨੇ ਤਬਲੇ ਦਾ ਪ੍ਰਦਰਸ਼ਨ ਵੀ ਕੀਤਾ । ਅੰਮ੍ਰਿਤ ਕੌਰ ਅਤੇ ਮਨਪ੍ਰੀਤ ਕੌਰ ਨੇ ਪੰਜਾਬੀ ਗਾਣੇ ‘ਤੇ ਡਾਂਸ ਕੀਤਾ। ਪ੍ਰੀਤੀ ਨੇ ਗਾਣਾ ਗਾਇਆ। ਖਾਲਸਾ ਸਕੂਲ ਦੇ ਬੱਚਿਆਂ ਨੇ ਇੰਚਾਰਜ ਅਰਵਿੰਦਰ ਕੌਰ ਦੀ ਡਾਇਰੈਕਸ਼ਨ ਵਿੱਚ ਨਾਟਕ ਖੇਡਿਆ । ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਓਂਟਾਰੀਓ ਫਰੈਂਡ ਕਲੱਬ ਅਤੇ ਪੱਬਪਾ ਦੀ ਟੀਮ ਵਲੋਂ ਰਵਿੰਦਰ ਕੌਰ ਥਿਆੜਾ ਅਤੇ ਸਤਵੰਤ ਕੌਰ ਧੰਜਲ ਨੂੰ ਸਨਮਾਨਿਤ ਕੀਤਾ ਗਿਆ। ਹਾਜ਼ਰੀਨ ਔਰਤਾਂ ਨੇ ਫੈਸ਼ਨ ਸ਼ੋਅ ਵਿਚ ਹਿੱਸਾ ਲਿਆ। ਇਹ ਫੈਸ਼ਨ ਸ਼ੋਅ ਸਰਬਜੀਤ ਕੌਰ ਸੰਘਾ ਨੇ ਕਰਵਾਇਆ, ਜੋ ਬੇਹੱਦ ਸਫਲ ਰਿਹਾ।

ਜੋਤੀ ਸ਼ਰਮਾਂ ਨੇ ਆਪਣਾ ਨਵਾਂ ਗਾਣਾ ਸੁਣਾਇਆ ਅਤੇ ਉਸਦੀ ਭੈਣ, ਕੰਚਨ ਸ਼ਰਮਾ ਨੇ ਡਾਂਸ ਕੀਤਾ। ਸਾਰੀਆਂ ਹੀ ਹਾਜਰੀਨ ਮਾਵਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਰਨ ਵਾਲਿਆਂ ਵਿਚ ਡਾ. ਰਮਨੀ ਬਤਰਾ, ਬਲਵਿੰਦਰ ਕੌਰ ਚੱਠਾ, ਨਿਸ਼ਾ ਪਵਾਰ, ਇੰਦਰਪਾਲ ਮਠਾੜੂ, ਕੁਲਦੀਪ ਕੌਰ ਝੁੰਨ, ਤ੍ਰਿਪਤਾ ਸੋਢੀ, ਰੁਪਿੰਦਰ ਕੌਰ ਸੰਧੂ ਅਤੇ ਰਿੱਕੀ ਗੋਗਨਾ ਸਨ।ਸਹਿਜ ਕੌਰ ਮਾਂਗਟ ਨੇ ਹਾਜ਼ਰੀਨ ਵਿਚੋਂ ੳ , ਅ, ੲ, ਲਿਖਣ ਦਾ ਟੈਸਟ ਲਿਆ, ਜਿਸ ਵਿਚੋਂ ਜੋਤੀ ਸ਼ਰਮਾਂ ਪ੍ਰਸਿੱਧ ਗਾਇਕਾ ਨੇ ਮੁਕਾਬਲਾ ਜਿੱਤਿਆ। ਸਾਹਿਬ ਸਿੰਘ ਚੌਹਾਨ ਨੇ ਮਾਂ ਬਾਰੇ ਭਾਸ਼ਨ ਦਿੱਤਾ।

ਖਾਣੇ ਦਾ ਪ੍ਰਬੰਧ ਗੁਰਚਰਨ ਸਿੰਘ, ਤੇਜਿੰਦਰ ਸਿੰਘ ਚੀਮਾ, ਜਸਵਿੰਦਰ ਸਿੰਘ ਢੀਂਡਸਾ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ, ਹੈਪੀ ਮਾਂਗਟ ਅਤੇ ਸੰਤੋਖ ਸਿੰਘ ਸੰਧੂ ਨੇ ਕੀਤਾ। ਰਾਮ ਪਵਾਰ ਅਤੇ ਤਰਸੇਮ ਸਿੰਘ ਨੇ ਮਾਂ ਤੇ ਕਵਿਤਾ ਸੁਣਾਈ। ਨਿਰਵੈਰ ਸਿੰਘ ਅਰੋੜਾ ਨੇ ਸਮਾਗਮ ਬਾਰੇ ਦੱਸਿਆ। ਪਿਆਰਾ ਸਿੰਘ ਕੁੱਦੋਵਾਲ ਨੇ ਮਾਂ ਨੂੰ ਸਮਰਪਿਤ ਬਹੁਤ ਭਾਵ ਪੂਰਤ ਰਚਨਾ ਗਾ ਕੇ ਸੁਣਾਈ। ਮਨਮੋਹਨ ਸਿੰਘ ਵਾਲੀਆ ਨੇ ਬਹਤ ਵੱਡਾ ਕੇਕ ਲਿਆਂਦਾ ਅਤੇ ਗਿੱਧਾ ਪਾਉਣ ਵਾਲੀਆਂ ਸੀਨੀਅਰ ਮੁਟਿਆਰਾਂ ਦੀ ਜਾਣ ਪਹਿਚਾਣ ਕਰਵਾਈ।

ਖੀਰ ਦਾ ਪ੍ਰਬੰਧ ਹਰਦਿਆਲ ਸਿੰਘ ਝੀਤਾ ਨੇ ਕੀਤਾ। ਸੁਧਾਂਸ਼ੂ ਬੱਤਰਾ ਅਤੇ ਲਵਲੀਨ ਨੇ ਸਾਊਂਡ ਸਿਸਟਮ ਦਾ ਪ੍ਰਬੰਧ ਕੀਤਾ | ਕਰਨ ਅਜੈਬ ਸਿੰਘ ਸੰਘਾ ਨੇ ਸਾਰਿਆਂ ਦਾ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਰਿਕਾਰਡ ਤੋੜ ਇਕੱਠ ਸੀ। ਵਧੀਆ ਪ੍ਰਬੰਧ ਸੀ। ਸਭ ਤੋਂ ਛੋਟੀ ਉਮਰ ਦਾ ਬੱਚਾ 54 ਦਿਨ ਦਾ ਸਮਰੱਥ ਸਿੰਘ ਨੇ ਵੀ ਹਿੱਸਾ ਲਿਆ। ਅਮਰੀਕ ਸਿੰਘ ਗੋਗਨਾ ਨੇ ਵਿੱਤੀ ਸਹਾਇਤਾ ਦਿੱਤੀ। ਸਭਾ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਦਲਜੀਤ ਸਿੰਘ ਗੈਦੂ, ਜਰਨੈਲ ਸਿੰਘ ਮਠਾੜੂ, ਜੈਦੀਪ ਸਿੰਘ, ਡਾ. ਮਨਪ੍ਰੀਤ ਕੌਰ, ਅਸਲਮ ਗੋਰਾ ਤੇ ਹਲੀਮਾ ਸਾਦੀਆ ਨੇ ਪ੍ਰੋਗਰਾਮ ਵਿਚ ਹਾਜ਼ਰੀ ਲਗਵਾਈ ਅਤੇ ਫੈਸ਼ਨ ਸ਼ੋਅ ਵਿਚ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

ਸਮਾਗਮ ਵਿਚ ਇਫਤਖਾਰ ਚੌਧਰੀ ਅਤੇ ਅਮਰਜੀਤ ਸਿੰਘ ਸੰਘਾ ਨੇ ਹਾਜ਼ਰੀ ਲਵਾਈ। ਬੱਚਿਆਂ ਨੇ ਆਪਣੀਆਂ ਮਾਵਾਂ ਬਾਰੇ ਭਾਸ਼ਨ ਦਿੱਤੇ। ਇਸ ਸਮਾਗਮ ਵਿਚ ਹਰ ਉਮਰ ਦੇ ਵਿਅਕਤੀਆਂ ਨੇ ਹਿੱਸਾ ਲਿਆ। 54 ਦਿਨਾਂ ਦੇ ਬੱਚੇ ਤੋਂ ਲੈ ਕੇ 100 ਸਾਲ ਤੱਕ ਦੇ ਵਿਅਕਤੀਆਂ ਨੇ ਹਿੱਸਾ ਲਿਆ। ਮਾਵਾਂ ਅਤੇ ਬੱਚਿਆਂ ਵਿਚ ਭਾਰੀ ਉਤਸ਼ਾਹ ਸੀ। ਹਰੇਕ ਨੇ ਆਨੰਦ ਮਾਣਿਆ। ਇਹ ਸਮਾਗਮ 3 ਵਜੇ ਸ਼ੁਰੂ ਹੋਇਆ ਅਤੇ 8 ਵਜੇ ਸਮਾਪਤ ਹੋਇਆ। ਸਾਰਾ ਸਮਾਂ ਹੀ ਹਾਜ਼ਰੀਨ ਨੇ ਚਾਹ, ਪਾਣੀ, ਸਨੈਕਸ ਅਤੇ ਕੇਕ ਦਾ ਆਨੰਦ ਮਾਣਿਆ। ਸਾਰਿਆਂ ਨੇ ਰਲ ਕੇ 7 ਵਜੇ ਰਾਤ ਦਾ ਖਾਣਾ ਖਾਧਾ।

ਜਗਤ ਪੰਜਾਬੀ ਸਭਾ ਅਤੇ ਓਂਟਾਰੀਓ ਫਰੈਂਡ ਕਲੱਬ ਬਰੈਂਪਟਨ ਵਲੋਂ “ ਮਦਰ ਡੇਅ” ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਜੋਕਿ ਬੇਹੱਦ ਕਾਮਯਾਬ ਰਿਹਾ । ਇਹ ਸਮਾਗਮ ਪੂਰੀ ਤਰ੍ਹਾਂ ਪਰਿਵਾਰਿਕ ਅਤੇ ਯਾਦਗਾਰੀ ਬਣ ਗਿਆ। ਅਗਲੇ ਸਾਲ ਫਿਰ ਮਦਰ ਡੇ ਮਨਾਉਣ ਦੇ ਐਲਾਨ ਤੋਂ ਬਾਅਦ ਸਾਰੇ ਹਾਜ਼ਰੀਨ ਚਾਈਂ ਚਾਈਂ ਆਪਣੇ ਘਰਾਂ ਨੂੰ ਪਰਤੇ। ਸਮਾਗਮ ਦੀ ਕਵਰੇਜ ਹਮਦਰਦ ਟੀ ਵੀ ਅਤੇ ਜਗਤ ਪੰਜਾਬੀ ਟੀ ਵੀ ਵਲੋਂ ਯੂ ਟਿਊਬ ਤੇ ਲਾਈਵ ਕੀਤੀ ਗਈ | ਅਖੀਰ ਵਿਚ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਅਤੇ ਓਂਟਾਰੀਚ ਫਰੈਂਡ ਕਲੱਬ ਨੇ ਸਾਰੇ ਹਾਜਰੀਨ ਅਤੇ ਪ੍ਰਬੰਧਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਹ ਖ਼ਬਰ ਸ ਸਰਦੂਲ ਸਿੰਘ ਥਿਆੜਾ ਨੇ ਰਮਿੰਦਰ ਵਾਲੀਆ ਮੀਡੀਆ ਡਾਇਰੈਕਟਰ ਨੂੰ ਸਾਂਝੀ ਕੀਤੀ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments