
Canada,(Punjab Today News Ca):- ਨਿਆਗਰਾ ਫਾਲ਼ (Niagara Falls) ਵਿਚ ਡਿੱਗਣ ਨਾਲ ਇਕ ਪੰਜਾਬਣ ਦੀ ਮੌਤ ਹੋ ਗਈ ਹੈ,ਮ੍ਰਿਤਕ ਲੜਕੀ ਦੀ ਪਹਿਚਾਣ ਪੂਨਮਦੀਪ ਕੌਰ (21) ਵਜੋਂ ਹੋਈ ਹੈ,ਮ੍ਰਿਤਕ ਪੂਨਮ ਲੋਹੀਆਂ ਖਾਸ ਕਸਬੇ ਦੇ ਬਿਲਕੁਲ ਨਾਲ ਪੈਂਦੇ ਪਿੰਡ ਫੁੱਲ ਘੁੱਦੂਵਾਲ ਦੀ ਰਹਿਣ ਵਾਲੀ ਸੀ,ਮਿਲੀ ਜਾਣਕਾਰੀ ਅਨੁਸਾਰ 21 ਸਾਲਾ ਪੂਨਮ ਉਚੇਰੀ ਪੜ੍ਹਾਈ ਕਰਨ ਲਈ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿਚ ਰਹਿ ਰਹੀ ਸੀ ਅਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ‘ਤੇ ਘੁੰਮਣ ਗਈ ਸੀ,ਇਸੇ ਦੌਰਾਨ ਉਹ ਅਚਾਨਕ ਗਹਿਰੇ ਪਾਣੀ ਵਿਚ ਡਿੱਗ ਗਈ,ਪਰਿਵਾਰ ਵਾਲਿਆ ਦੇ ਕਹਿਣ ਮੁਤਾਬਕ ਹਾਲੇ ਤੱਕ ਲੜਕੀ ਦੀ ਲਾਸ਼ ਜਾਂ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ,ਲੜਕੀ ਦੇ ਪਿਤਾ ਰੋਜ਼ੀ ਰੋਟੀ ਲਈ ਮਨੀਲਾ ਗਏ ਹੋਏ ਹਨ।