
Brampton,Canada,(Punjab Today News Ca):- ਬਰੈਂਪਟਨ ਓਂਟਾਰੀਓ ਫਰੈਂਡ ਕਲੱਬ (Brampton Ontario Friend Club) ਵੱਲੋ ਰਦਰ ਫੋਰਡ 100ਵਿਖੇ ਜੀਵਨ ਜਾਂਚ ਵਿਸ਼ੇ ਤੇ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ,ਪਿਆਰਾ ਸਿੰਘ ਕੁੱਦੋਵਾਲ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਅਜੈਬ ਸਿੰਘ ਚੱਠਾ ਚੇਅਰਮੈਨ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ,ਸੰਤੋਖ਼ ਸਿੰਘ ਸੰਧੂ ਵੱਲੋ ਜੀ ਆਇਆ ਨੂੰ ਕਿਹਾ ਗਿਆ,ਸਭ ਤੋਂ ਪਹਿਲਾ ਸਤਿੰਦਰ ਕੌਰ ਕਾਹਲੋਂ ਵੱਲੋ ਖੁਸ਼ ਕਿਵੇਂ ਰਹੀਏ ਬਾਰੇ ਵਿਚਾਰ ਸਾਂਝੇ ਕੀਤੇ,ਖ਼ੁਸ਼ ਰਹਿਣ ਲਈ ਖੁਸ਼ਗਵਾਰ ਮਾਹੌਲ ਸਿਰਜਣ ਦੀ ਗੱਲ ਕੀਤੀ ਹਰਦਿਆਲ ਸਿੰਘ ਝੀਤਾ ਨੇ ਨੈਤਿਕ ਕਦਰਾਂ ਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਵਚਨਬੱਧ ਰਹਿਣ ਦੀ ਗੱਲ ਆਖੀ,ਜਸਵੀਰ ਕੌਰ ਗਰੇਵਾਲ ਨੇ ਸਮਾਜਿਕ ਜੀਵਨ ਵਿਚ ਆ ਰਹੇ ਨਿਘਾਰ ਤੇ ਵਿਚਾਰ ਸਾਂਝੇ ਕੀਤੇ,ਸਰਵਣ ਸਿੰਘ ਲਿਧਰ ਨੇ ਜੀਵਨ ਜਾਂਚ ਵਿਸੇ ਤੇ ਵਿਚਾਰ ਸਾਂਝੇ ਕੀਤੇ।
ਡਾਕਟਰ ਦਵਿੰਦਰ ਸਿੰਘ ਨੇ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਮਾਨਣ ਲਈ ਕਿਹਾ,ਪਰਮਜੀਤ ਸਿੰਘ ਢਿੱਲੋਂ ਨੇ ਗੀਤ ਰਾਹੀਂ ਜਿੰਦਗੀ ਜਿਊਣ ਦਾ ਸਲੀਕਾ ਅਤੇ ਅਨੰਦ ਮਾਣ ਰਹੇ ਲੋਕਾਂ ਦੀ ਗੱਲ ਕੀਤੀ,ਡਾਕਟਰ ਲਖਵਿੰਦਰ ਜੀਤ ਕੌਰ ਨੇ ਨੈਤਿਕ ਕਦਰਾਂ ਕੀਮਤਾਂ ਬਾਰੇ ਮੁੱਲ ਵਨ ਵਿਚਾਰ ਪੇਸ਼ ਕੀਤੇ,ਮਨਮੋਹਨ ਸਿੰਘ ਵਾਲੀਆ ਨੇ ਲਗਾਤਾਰ ਸਿੱਖਣ ਦੀ ਗੱਲ ਤੇ ਜ਼ੋਰ ਦਿੱਤਾ,ਅਜੈਬ ਸਿੰਘ ਚੱਠਾ ਨੇ ਜਨਰਲ ਹਰਬਖਸ਼ ਸਿੰਘ ਦੀ ਬਹਾਦਰੀ ਅਤੇ ਦੂਰਅੰਦੇਸ਼ੀ ਅਤੇ ਕਸ਼ਮੀਰ ਨੂੰ ਬਚਾਉਣ ਲਈ ਲਏ ਫੈਸਲੇ ਬਾਰੇ ਜਾਣੂ ਕਰਵਾਇਆ।
ਅਖੀਰ ਅਰਵਿੰਦਰ ਸਿੰਘ ਢਿੱਲੋਂ ਨੇ ਜੀਵਨ ਜਾਂਚ ਨੂੰ ਜਿੰਦਗੀ ਜਿਊਣ ਲਈ ਕੁਦਰਤ ਦੇ ਰੰਗਾਂ ਵਾਂਗ ਸੱਤਰੰਗੀ ਪੀਂਘ ਵਾਂਗ ਮਾਨਣ ਲਈ ਰਜਾ ਵਿੱਚ ਰਹਿਣ ਦੀ ਗੱਲ ਆਖੀ,ਇਸ ਮੌਕੇ ਰੂਬੀ ਸਹੋਤਾ ਦੇ ਮੈਨੇਜਰ ਰਘਬੀਰ ਚੌਹਾਨ ਨੇ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ,ਅਜੈਬ ਸਿੰਘ ਚੱਠਾ ਚੇਅਰਮੈਨ ਵੱਲੋਂ ਕਾਨਫਰੰਸ ਦੀ ਡਾਇਰੀ ਰੀਲੀਜ਼ ਕੀਤੀ ਗਈ,ਅਤੇ ਗੀਤ ਉੜਾ ਅਦਾ ਪੋਸਟਰ ਰਿਲੀਜ਼ ਕੀਤਾ ਗਿਆ,ਧੰਨਵਾਦ ਸਹਿਤ,ਇਹ ਜਾਣਕਾਰੀ ਅਰਵਿੰਦਰ ਢਿੱਲੋਂ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ।