Ottawa,June 17,2023,(Punjab Today News Ca):- ਕੈਨੇਡਾ ਦੀ ਆਬਾਦੀ 4 ਕਰੋੜ ਦਾ ਅੰਕੜਾ ਟੱਪ ਗਈ ਹੈ,ਇਹ ਜਾਣਕਾਰੀ ਸਟੈਟਿਸਟਿਕਸ ਕੈਨੇਡਾ (Statistics Canada) ਨੇ ਸਾਂਠੀ ਕੀਤੀ ਹੈ,ਇਸ ਮੁਤਾਬਕ 2022 ਵਿਚ ਕੈਨੇਡਾ ਵਿਚ ਆਬਾਦੀ ਵਿਚ 1050110 ਲੋਕਾਂ ਦਾ ਵਾਧਾ ਹੋਇਆ ਹੈ,ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਇਕ ਹੀ ਸਾਲ ਵਿਚ 10 ਲੱਖ ਤੋਂ ਜ਼ਿਆਦਾ ਲੋਕ ਕੈਨੇਡੀਆਈ ਬਣੇ ਹਨ।
ਜੇਕਰ ਇਸੇ ਤਰੀਕੇ ਆਬਾਦੀ ਵਿਚ ਵਾਧਾ ਹੁੰਦਾ ਰਿਹਾ ਤਾਂ ਅਗਲੇ 26 ਸਾਲਾਂ ਵਿਚ ਕੈਨੇਡਾ ਦੀ ਆਬਾਦੀ ਦੁੱਗਣੀ ਹੋ ਸਕਦੀ ਹੈ,2021 ਵਿਚ 8.3 ਮਿਲੀਅਨ ਲੋਕ ਯਾਨੀ ਆਬਾਦੀ ਦਾ 23 ਫੀਸਦੀ ਵਾਧਾ ਹੋਇਆ ਸੀ,ਕੈਨੇਡਾ ਵਿਚ ਜ਼ਿਆਦਾ ਇਮੀਗਰੈਂਟਸ (Immigrants) ਤੇ ਸਥਾਈ ਨਿਵਾਸੀ ਰਹਿੰਦੇ ਹਨ,1921 ਵਿਚ ਇਹਨਾਂ ਪ੍ਰਵਾਸੀਆਂ ਦੀ ਗਿਣਤੀ ਆਬਾਦੀ ਦਾ 22.3 ਫੀਸਦੀ ਸੀ ਤੇ 2021 ਵਿਚ ਇਹ ਵੱਧ ਕੇ 23 ਫੀਸਦੀ ਹੋ ਗਿਆ।
ਕੈਨੇਡਾ (Canada) ਦੇ ਹਰ ਪਾਸੇ ਆਬਾਦੀ ਵਿਚ ਵਾਧਾ ਹੋ ਰਿਹਾ ਹੈ ਸਿਰਫ ਉੱਤਰ ਪੱਛਮੀ ਇਲਾਕਿਆਂ ਨੂੰ ਛੱਡ ਕੇ ਅਜਿਹਾ ਕ੍ਰਮ ਜਾਰੀ ਹੈ,ਕੈਨੇਡਾ ਵਿਚ ਜਨਮ,ਮੌਤ ਤੇ ਮਾਈਗਰੇਸ਼ਨ ਅੰਕੜਿਆਂ ਨੂੰ ਆਧਾਰ ਬਣਾ ਕੇ ਆਬਾਦੀ ਦੀ ਗਿਣਤੀ ਕੀਤੀ ਜਾਂਦੀ ਹੈ,ਕੈਨੇਡਾ ਵਿਚ ਜਨਗਣਨਾ ਹਰ ਪੰਜ ਸਾਲਾਂ ਬਾਅਦ ਕੀਤੀ ਜਾਂਦੀ ਹੈ,ਆਬਾਦੀ ਦੇ ਲਿਹਾਜ਼ ਨਾਲ ਕੈਨੇਡਾ ਜੀ 7 ਦੇਸ਼ਾਂ ਵਿਚ ਸਭ ਤੋਂ ਮੋਹਰੀ ਹੈ,2022 ਵਿਚ ਵੀ ਅਜਿਹਾ ਹੀ ਹੋਇਆ ਤੇ ਪਿਛਲੇ ਦੋ ਦਹਾਕਿਆਂ ਤੋਂ ਅਜਿਹਾ ਹੀ ਹੋ ਰਿਹਾ ਹੈ,2016 ਤੋਂ 2021 ਤੱਕ ਸਥਾਨਕ ਆਬਾਦੀ ਵਿਚ ਵੀ ਚੋਖਾ ਵਾਧਾ ਹੋਇਆ ਹੈ ਤੇ ਇਹ ਦਰ 9.4 ਫੀਸਦੀ ਰਹੀ ਹੈ। 2021 ਦੀ ਜਨਗਣਨਾ ਮੁਤਾਬਕ 1.8 ਮਿਲੀਅਨ ਸਥਾਨਕ ਲੋਕ ਹਨ ਜੋ ਕੈਨੇਡਾ ਦੀ ਆਬਾਦੀ ਦਾ 5 ਫੀਸਦੀ ਬਣਦੇ ਹਨ ਜਦੋਂ ਕਿ 2016 ਵਿਚ ਇਹ ਗਿਣਤੀ 4.9 ਫੀਸਦੀ ਸੀ।
ਕੈਨੇਡਾ ਵਿਚ ਜਨਗਣਨਾ 1871 ਵਿਚ ਸ਼ੁਰੂ ਹੋਈ ਸੀ,ਕੈਨੇਡਾ ਵਿਚ ਵੱਖ-ਵੱਖ ਸਮਿਆਂ ’ਤੇ ਇਮੀਗਰੈਂਟਸ ਵੱਡੀ ਗਿਣਤੀ ਵਿਚ ਆਏ ਹਨ,1913 ਵਿਚ 4 ਲੱਖ ਇਮੀਗਰੈਂਟਸ ਕੈਨੇਡਾ (Immigrants Canada) ਆਏ ਸਨ,ਇਹ ਰਿਕਾਰਡ 2021 ਵਿਚ ਟੁੱਟਿਆ,ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਦੀ ਆਬਾਦੀ ਵਿਚ ਚੋਖਾ ਵਾਧਾ ਹੋਇਆ,1959 ਵਿਚ ਉਸ ਵੇਲੇ ਪ੍ਰਤੀ ਔਰਤ ਬੱਚਾ ਦਰ 3.94 ਫੀਸਦੀ ’ਤੇ ਪਹੁੰਚ ਗਈ ਸੀ ਜਦੋਂ ਕਿ 2020 ਵਿਚ ਇਹ ਦਰ 1.4 ਫੀਸਦੀ ਸੀ।