spot_img
Sunday, April 28, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸ਼ਹਿਰ ਦਾ Arpan Khanna ਕੈਨੇਡਾ ਦੇ Ontario ਸੂਬੇ...

ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸ਼ਹਿਰ ਦਾ Arpan Khanna ਕੈਨੇਡਾ ਦੇ Ontario ਸੂਬੇ ਦੀ ਆਕਸਫੋਰਡ ਸੀਟ ਤੋਂ ਜ਼ਿਮਨੀ ਚੋਣ ਜਿੱਤ ਕੇ ਸੰਸਦ ਮੈਂਬਰ ਬਣਿਆ

Punjab Today News Ca:-

Canada,(Punjab Today News Ca):- ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਉੱਥੇ ਰਹਿੰਦੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ,ਦਰਅਸਲ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸ਼ਹਿਰ (Raikot City) ਦਾ ਅਰਪਣ ਖੰਨਾ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਆਕਸਫੋਰਡ ਸੀਟ (Oxford Seat) ਤੋਂ ਜ਼ਿਮਨੀ ਚੋਣ ਜਿੱਤ ਕੇ ਸੰਸਦ ਮੈਂਬਰ ਬਣਿਆ ਹੈ,ਇਹ ਸੀਟ ਕੰਜ਼ਰਵੇਟਿਵ ਪਾਰਟੀ (Conservative Party) ਦੇ ਸੰਸਦ ਮੈਂਬਰ ਡੇਵ ਮੈਲੇਂਜੀ (Member of Parliament Dave Malenji) ਦੇ ਸੇਵਾਮੁਕਤ ਹੋਣ ਤੋਂ ਬਾਅਦ ਖ਼ਾਲੀ ਹੋਈ ਸੀ।

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ (Conservative Party) ਦੇ ਅਰਪਣ ਖੰਨਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਦੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਨੂੰ 13574 ਵੋਟਾਂ ਦੇ ਮੁਕਾਬਲੇ 16144 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ,ਰਾਏਕੋਟ ਦੇ ਅਰਪਣ ਖੰਨਾ ਦੇ ਪਿਤਾ ਸੁਭਾਸ਼ ਖੰਨਾ ਕਈ ਦਹਾਕੇ ਪਹਿਲਾਂ ਕੈਨੇਡਾ ਵਿਚ ਗਏ ਸੀ।

ਇਸ ਸੀਟ ਲਈ ਅਰਪਣ ਖੰਨਾ ਤੋਂ ਇਲਾਵਾ ਲਿਬਰਲ ਪਾਰਟੀ ਦੇ ਡੇਵਿਡ ਹਿਲਡਰਲੇ,ਗ੍ਰੀਨ ਪਾਰਟੀ ਦੇ ਚੈਰਲੀ ਬੇਕਰ,ਐਨਡੀਪੀ ਦੇ ਕੋਡੀ ਗੋਟ ਮੈਦਾਨ ਵਿੱਚ ਸਨ,ਅਰਪਣ ਖੰਨਾ ਦੀ ਟੱਕਰ ਲਿਬਰਲ ਪਾਰਟੀ (Liberal Party) ਦੇ ਉਮੀਦਵਾਰ ਡੇਵਿਡ ਹਿਲਡਰਲੇ ਨਾਲ ਸੀ,ਜਿਸ ਨੂੰ ਉਸ ਨੇ 2570 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।  

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments