ਪੱਖੋਵਾਲ,(Punjab Today News Ca):- ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ,ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ (Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ (Death of a Punjabi youth) ਵਿਚ ਜਾ ਪੈਂਦੇ ਹਨ,ਅਜਿਹਾ ਹੀ ਮਾਮਲਾ ਕੈਨੇਡਾ (Canada) ਤੋਂ ਸਾਹਮਣੇ ਆਇਆ ਹੈ,ਜਿਥੇ ਪੰਜਾਬੀ ਨੌਜਵਾਨ (Death of a Punjabi Youth) ਦੀ ਭੇਦਭਰੇ ਹਾਲਾਤ ‘ਚ ਮੌਤ ਹੋਈ,ਮ੍ਰਿਤਕ ਦੀ ਪਹਿਚਾਣ ਇੰਦਰਾਜ ਸਿੰਘ (210 ਵਜੋਂ ਹੋਈ ਹੈ,ਕੁਝ ਦਿਨ ਪਹਿਲਾਂ ਇੰਦਰਾਜ ਆਪਣੇ ਦੋਸਤਾਂ ਨਾਲ ਪਾਰਟੀ ’ਤੇ ਗਿਆ ਸੀ,ਉਥੇ ਕੁਝ ਖਾਣ-ਪੀਣ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਜਿਸ ਦੀ ਐਤਵਾਰ ਨੂੰ ਹਸਪਤਾਲ ’ਚ ਜ਼ੇਰੇ ਇਲਾਜ ਮੌਤ ਹੋ ਗਈ,ਮ੍ਰਿਤਕ ਨੌਜਵਾਨ 2022 ਵਿਚ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ।