Mohali,01 Sep,(Punjab Today News Ca):- ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਨਵੀਆਂ ਤਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ,ਨਵੀਂ ਜਾਰੀ ਡੇਟਸ਼ੀਟ ਮੁਤਾਬਕ 10ਵੀਂ ਕਲਾਸ ਦੀ 24 ਅਗਸਤ ਦੀ ਮੁਲਤਵੀ ਪ੍ਰੀਖਿਆ ਹੁਣ 5 ਸਤੰਬਰ 2023 ਨੂੰ ਹੋਵੇਗੀ ਜਦੋਂ ਕਿ 25 ਅਗਸਤ ਦੀ ਮੁਲਤਵੀ ਪ੍ਰੀਖਿਆ 6 ਸਤੰਬਰ ਨੂੰ ਹੋਵੇਗੀ,12ਵੀਂ ਕਲਾਸ ਦੀ ਰੱਦ ਹੋਈ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਜਾਰੀ ਕੀਤੀ ਗਈ ਹੈ,ਨਵੀਂ ਡੇਟਸ਼ੀਟ (New Date Sheet) ਮੁਤਾਬਕ 24 ਅਗਸਤ ਦੀ ਮੁਲਤਵੀ ਪ੍ਰੀਖਿਆ ਹੁਣ 8 ਸਤੰਬਰ 2023 ਨੂੰ ਹੋਵੇਗੀ ਜਦੋਂ ਕਿ 25 ਅਗਸਤ ਦੀ ਪ੍ਰੀਖਿਆ 11 ਸਤੰਬਰ 2023 ਨੂੰ ਹੋਵੇਗੀ।
ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਜਾਰੀ ਡੇਟਸ਼ੀਟ ਮੁਤਾਬਕ ਦੋਵੇਂ ਕਲਾਸਾਂ ਦੀ ਪ੍ਰੀਖਿਆ ਪਹਿਲਾਂ ਤੋਂ ਜਾਰੀ ਪ੍ਰੀਖਿਆ ਕੇਂਦਰਾਂ ‘ਤੇ ਸਵੇਰੇ 10 ਵਜੇ ਹੋਵੇਗੀ,ਵਾਧੂ ਜਾਣਕਾਰੀ ਲਈ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦੀ ਵੈੱਬਸਾਈਟ www.pseb.ac.in ਤੇ ਸਕੂਲ ਲਾਗ-ਇਨ (School Log-In) ‘ਤੇ ਜਾ ਕੇ ਵੀ ਲੈ ਸਕਦੇ ਹਨ,ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਹੜ੍ਹ ਦਾ ਅਸਰ ਵਧ ਹੋਣ ‘ਤੇ PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ,ਹਾਲਾਤ ਸਾਧਾਰਨ ਹੋਣ ‘ਤੇ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਨਵੀਂ ਡੇਟਸ਼ੀਟ ਜਾਰੀ ਕੀਤੀ ਹੈ।