spot_img
Monday, May 6, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਸਰੀ ਦੇ ਸਰਕਾਰੀ ਤਮਨਵਿਸ ਸੈਕੰਡਰੀ ਸਕੂਲ ਵਿਚ 10 ਸਤੰਬਰ ਨੂੰ ਹੋਣ ਵਾਲੇ...

ਸਰੀ ਦੇ ਸਰਕਾਰੀ ਤਮਨਵਿਸ ਸੈਕੰਡਰੀ ਸਕੂਲ ਵਿਚ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨੀ ਰੈਫਰੰਡਮ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ

Punjab Today News Ca:-

Surrey,September 4,2023,(Punjab Today News Ca):- ਸਰੀ ਦੇ ਸਰਕਾਰੀ ਤਮਨਵਿਸ ਸੈਕੰਡਰੀ ਸਕੂਲ ਵਿਚ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨੀ ਰੈਫਰੰਡਮ ਪ੍ਰੋਗਰਾਮ (Khalistani Referendum Program) ਨੂੰ ਰੱਦ ਕਰ ਦਿੱਤਾ ਗਿਆ। ਇਸ ਪ੍ਰੋਗਰਾਮ ਨੂੰ ਲੈ ਕੇ ਦੇਸ਼-ਵਿਦੇਸ਼ ਵਿਚ ਬਹੁਤ ਹੰਗਾਮਾ ਖੜ੍ਹਾ ਹੋ ਗਿਆ ਸੀ। ਓਨਟਾਰੀਓ (Ontario) ਦੇ ਇਕ ਵਸਨੀਕ ਨੇ ’ਕਮਿਊਨਿਟੀ ਇਵੈਂਟ’ ਕਹਿ ਕੇ ਇਹ ਪ੍ਰੋਗਰਾਮ ਬੁੰਕ ਕਰਵਾਇਆਸੀ ਜਦੋਂ ਕਿ ਇਸ ਵਿਚ ਸਿੱਖਸ ਫਾਰ ਜਸਟਿਸ ਦੇ ਗੁਰਪੰਤ ਪੰਨੂ ਵਰਗੇ ਲੋਕਾਂ ਦੀ ਸਿੱਧੀ ਸਾਂਝ ਸੀ।

ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਆਗੂ ਸਤਿੰਦਰ ਸੰਘਾ ਮੀਡੀਆ ਕੋਆਰਡੀਨੇਟਰ ਨੇ ਰੈਫੰਡਰਮ ਮੁਹਿੰਮ ਨੂੰ ਲੈ ਕੇ ਸਖ਼ਤ ਰੋਸ ਪ੍ਰਗਟ ਕੀਤਾ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਸੀ ਕਿ ਇਸ ਵੰਡ ਪਾਊ ਪ੍ਰੋਗਰਾਮ ਲਈ ਸਰਕਾਰੀ ਸਕੂਲ ਦੀ ਚੋਣ ਕੀਤੇ ਜਾਣ ਤੋਂ ਅਸੀਂ ਬੇਹੱਦ ਮੁਸ਼ਕਿਲ ਵਿਚ ਹਾਂ।ਸਰੀ (Surrey) ਦੇ ਮੇਅਰ ਬਰੈਂਡਾ ਲੋਕੇ ਨੇ ਸਰੀ ਟਾਕ ਰੇਡੀਓ (Surrey Talk Radio) ’ਤੇ ਪ੍ਰੋਗਰਾਮ ਵਿਚ ਸਪਸ਼ਟ ਐਲਾਨ ਕੀਤਾ ਸੀ ਕਿ ਸ਼ਹਿਰ ਕਿਸੇ ਵੀ ਤਰੀਕੇ ਖਾਲਿਸਤਾਨੀ ਲਹਿਰ ਦੀ ਹਮਾਇਤ ਨਹੀਂ ਕਰਦਾ। ਉਹਨਾਂ ਨੇ ਸਕੂਲ ਗਰਾਉਂਡ ਵਿਚ ਏ ਕੇ 47 ਰਾਈਫਲਾਂ ਦੀਆਂ ਤਸਵੀਰਾਂ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ। ਮੇਅਰ ਦੇ ਦਖਲ ਦਾ ਲੋਕਾਂ ਨੇ ਸਵਾਗਤ ਕੀਤਾ ਤੇ ਕਿਹਾ ਕਿ ਉਹਨਾਂ ਨੇ ਛੋਟੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਕੰਮ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments