ਸਰੀ, 23 ਨਵੰਬਰ ( ਸੰਦੀਪ ਸਿੰਘ ਧੰਜੂ)- ਸਰੀ ਸੈਂਟਰ ਵਿਚ ਇਕ ਬੰਦ ਪਏ ਸਟੋਰ ਉਪਰ ਗੋਲੀਆਂ ਚਲਾਏ ਜਾਣ ਦੀ ਖਬਰ ਹੈ। ਆਰ ਸੀ ਐਮ ਪੀ ਨੂੰ ਇਸ ਗੋਲੀਬਾਰੀ ਦੀ ਘਟਨਾ ਬਾਰੇ ਅੱਜ ਵੱਡੇ ਤੜਕੇ ਸੂਚਨਾ ਮਿਲੀ । ਮੌਕੇ ਤੇ ਪੁੱਜੀ ਪੁਲਿਸ ਟੀਮ ਨੂੰ ਗੋਲੀਬਾਰੀ ਦੇ ਨਿਸ਼ਾਨ ਮਿਲੇ ਹਨ। ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ। ਇਸ ਬਿਜਨੈਸ ਸੈਂਟਰ ਵਿਚ ਇਸ ਹਫ਼ਤੇ ਦੀ ਇਹ ਦੂਜੀ ਘਟਨਾ ਹੈ।
ਇਸ ਤੋਂ ਪਹਿਲਾਂ ਕੱਲ੍ਹ ਸਰੀ ਆਰਸੀਐਮਪੀ ਨੂੰ 128 ਸਟਰੀਟ ਦੇ 8100-ਬਲਾਕ ਵਿੱਚ ਸਥਿਤ ਇੱਕ ਮਨੀ ਐਕਸਚੇਂਜ ਦਫਤਰ ਵਿਚ ਵਿੱਚ ਹਥਿਆਰਬੰਦ ਲੁੱਟ ਦੀ ਰਿਪੋਰਟ ਮਿਲੀ ਸੀ। ਫਿਲਹਾਲ ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ।