asd
spot_img
Saturday, July 27, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪੰਜਾਬੀ ਗਾਇਕ Mankirat Aulakh ਦੇ ਦੋਸਤ ਦੇ ਸ਼ੋਅਰੂਮ 'ਤੇ ਗੋਲੀਆਂ ਚਲਾਉਣ ਵਾਲੇ...

ਪੰਜਾਬੀ ਗਾਇਕ Mankirat Aulakh ਦੇ ਦੋਸਤ ਦੇ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

Punjab Today News Ca:-

Canada,12 Dec,(Punjab Today News Ca):- ਕੈਨੇਡਾ ‘ਚ ਪੰਜਾਬੀ ਗਾਇਕ ਮਨਕੀਰਤ ਔਲਖ (Punjabi Singer Mankirat Aulakh) ਦੇ ਦੋਸਤ ਦੇ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,ਦੋਸ਼ੀ ਤਨਮਨਜੋਤ ਸਿੰਘ ਗਿੱਲ ਹੈ,ਜਿਸ ਦੀ ਉਮਰ 23 ਸਾਲ ਹੈ,ਉਸਨੇ ਬਰੈਂਪਟਨ ਵਿੱਚ ਕਾਰੋਬਾਰੀ ਐਂਡੀ ਡੁੱਗਾ ਦੇ ਮਿਲੇਨੀਅਮ ਟਾਇਰ ਸ਼ੋਅਰੂਮ (Millennium Tire Showroom) ਵਿੱਚ ਗੋਲੀਬਾਰੀ ਕੀਤੀ,ਇੱਥੇ ਗੋਲੀਆਂ ਚਲਾਉਣ ਵਾਲੇ ਦੋਵੇਂ ਨੌਜਵਾਨ ਪੰਜਾਬੀ ਮੂਲ ਦੇ ਸਨ,ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਕਿਸ ਗਿਰੋਹ ਨਾਲ ਸਬੰਧਤ ਹਨ।

ਦੂਜਾ ਦੋਸ਼ੀ ਅਜੇ ਫਰਾਰ ਹੈ,ਐਂਡੀ ਡੁੱਗਾ (Andy Dugga) ਦਾ ਪੂਰਾ ਨਾਂ ਇੰਦਰਜੀਤ ਡੁੱਗਾ ਹੈ,ਉਹ ਕੈਨੇਡਾ ਵਿੱਚ ਇੱਕ ਪੰਜਾਬੀ ਸਿੱਖ ਮਿਲੇਨੀਅਰ ਹੈ,ਉਹ ਮੂਲ ਤੌਰ ‘ਤੇ ਪੰਜਾਬ ਦੇ ਫਗਵਾੜਾ ਦੇ ਪਿੰਡ ਰਾਮਪੁਰਾ ਸੁਨਰਾ ਦਾ ਰਹਿਣ ਵਾਲਾ ਹੈ,1989 ਵਿੱਚ ਉਹ ਪੰਜਾਬ ਤੋਂ ਕੈਨੇਡਾ ਚਲਾ ਗਿਆ,ਉਸ ਨੇ ਨਿਊ ਮਿਲੇਨੀਅਮ ਟਾਇਰ ਸੈਂਟਰ (New Millennium Tire Centre) ਖੋਲ੍ਹਿਆ,ਜਿਸ ਤੋਂ ਬਾਅਦ ਉਸ ਦੀ ਮਨਕੀਰਤ ਔਲਖ ਨਾਲ ਦੋਸਤੀ ਹੋ ਗਈ। ਮਨਕੀਰਤ ਨੇ ਕਈ ਗੀਤਾਂ ‘ਚ ਉਸ ਦੇ ਨਾਂ ਦਾ ਵੀ ਜ਼ਿਕਰ ਕੀਤਾ ਹੈ।

ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਵੀ ਜੁੜਿਆ ਹੋਇਆ ਹੈ,ਇਸ ਤੋਂ ਇਲਾਵਾ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਵਿੱਚ ਵੀ ਉਹ ਸਭ ਤੋਂ ਅੱਗੇ ਹੈ,ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਕਤਲ ਤੋਂ ਬਾਅਦ ਤੋਂ ਹੀ ਐਂਡੀ ਡੁੱਗਾ (Andy Dugga) ਵੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਂਡੀ ਡੁੱਗਾ (Andy Dugga) ਨੇ ਦੋਸ਼ੀਆਂ ਨੂੰ ਪਨਾਹ ਦਿੱਤੀ ਸੀ।

ਹਾਲਾਂਕਿ,ਪੰਜਾਬ ਪੁਲਿਸ (Punjab Police) ਅਤੇ ਕੈਨੇਡੀਅਨ ਜਾਂਚ ਵਿੱਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ,ਦੱਸ ਦਈਏ ਕਿ ਐਂਡੀ ਧੁੱਗਾ (Andy Dugga) ਪੰਜਾਬੀ ਸਿੱਖ ਹੈ,ਜੋ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ (Music Industry) ਨਾਲ ਵੀ ਜੁੜੇ ਹੋਏ ਹਨ,ਇਸ ਤੋਂ ਇਲਾਵਾ ਕੈਨੇਡਾ ‘ਚ ਕਬੱਡੀ ਟੂਰਨਾਮੈਂਟ (Kabaddi Tournament) ਕਰਵਾਉਣ ‘ਚ ਵੀ ਸਰਗਰਮ ਰਹਿੰਦੇ ਹਨ,ਐਂਡੀ ਧੁੱਗਾ (Andy Dugga) ਮਨਕੀਰਤ ਔਲਖ (Mankirat Aulakh) ਦੇ ਬਹੁਤ ਕਰੀਬੀ ਦੋਸਤ ਹਨ ਅਤੇ ਉਨ੍ਹਾਂ ਨੇ ਕਈ ਗੀਤਾਂ ‘ਚ ਵੀ ਉਸ ਦਾ ਜ਼ਿਕਰ ਕੀਤਾ ਹੈ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments