Chandigarh,12 March,2024,(Punjab Today News Ca):- ਸੰਯੁਕਤ ਕਿਸਾਨ ਮੋਰਚੇ (United Farmers Front) ਦਾ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ,ਦਿੱਲੀ ਪੁਲਿਸ (Delhi Police) ਨੇ ਕੁਝ ਸ਼ਰਤਾਂ ਤਹਿਤ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਿਸਾਨ ਮਹਾਪੰਚਾਇਤ ਆਯੋਜਿਤ ਕਰਨ ਲਈ ਐੱਸਕੇਐੱਮ ਨੂੰ NOC ਦੇ ਦਿੱਤੀ ਹੈ,ਇਹ ਜਾਣਕਾਰੀ ਬਲਬੀਰ ਸਿੰਘ ਰਾਜੇਵਾਲ ਵੱਲੋਂ ਸਾਂਝੀ ਕੀਤੀ ਗਈ ਹੈ,ਦਿੱਲੀ ਪੁਲਿਸ ਵੱਲੋਂ ਕਿਸਾਨ ਜੱਥੇਬੰਦੀਆਂ ਨੂੰ NOC ਸੌਂਪੀ ਗਈ ਹੈ,MSP, ਕਰਜ਼ਾ ਮਾਫੀ ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ (Shambhu and Khanuri Border) ‘ਤੇ ਸੰਘਰਸ਼ ਕਰ ਰਹੇ ਹਨ,ਮੰਗਾਂ ਮੰਨਵਾਉਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ,ਇਸ ਮਹਾਪੰਚਾਇਤ (Mahapanchayat) ਵਿਚ ਦੇਸ਼ ਭਰ ਤੋਂ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ,ਉਹ ਬੱਸਾਂ,ਕਾਰਾਂ ਜਾਂ ਟ੍ਰੇਨਾਂ ਰਾਹੀਂ ਦਿੱਲੀ ਪਹੁੰਚਣਗੇ ਤੇ ਉਥੇ ਰਾਮਲੀਲਾ ਗਰਾਊਂਡ (Ramlila Ground) ਵਿਚ ਧਰਨਾ ਦੇਣਗੇ,14 ਮਾਰਚ ਸ਼ਾਮ ਤੱਕ ਇਹ ਧਰਨਾ ਦਿੱਤਾ ਜਾਵੇਗਾ।