
Czech Republic,10 March,2024,(Punjab Today News Ca):- ਚੈੱਕ ਗਣਰਾਜ ਦੀ ਸੁੰਦਰੀ ਕ੍ਰਿਸਟੀਨਾ ਪਿਸਜਕੋਵਾ 71ਵਾਂ ਮਿਸ ਵਰਲਡ (71st Miss World) ਕ੍ਰਿਸਟੀਨਾ ਪਿਸਜਕੋਵਾ ਦਾ ਖਿਤਾਬ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੀ,ਉਹ 24 ਸਾਲ ਦੀ ਹੈ,ਮਿਸ ਵਰਲਡ ਦਾ ਵਿਸ਼ਾਲ ਸਮਾਰੋਹ ਮੁੰਬਈ ਵਿਚ ਆਯੋਜਿਤ ਹੋਇਆ ਸੀ,ਕ੍ਰਿਸਟੀਨਾ ਪਿਸਜਕੋਵਾ 112 ਦੇਸ਼ਾਂ ਦੀ ਕੰਟੇਸਟੈਂਟ ਨੂੰ ਪਛਾੜ ਕੇ ਮਿਸ ਵਰਲਡ (Miss World) ਬਣੀ,ਪਿਛਲੇ ਸਾਲ ਦੀ ਜੇਤੂ ਕੈਰੋਲਿਨਾ ਬਿਲਾਵਸਕਾ ਨੇ ਕ੍ਰਿਸਟੀਨਾ ਨੂੰ ਤਾਜ਼ ਪਹਿਨਾਇਆ,ਕ੍ਰਿਸਟੀਨਾ ਨੇ ਜਿਥੇ ਮਿਸ ਵਰਲਡ ਦਾ ਤਾਜ਼ ਪਹਿਨਿਆ ਉਥੇ ਲੇਬਨਾਨ ਦੀ ਯਾਸਮਿਾ ਜਾਇਟੌਨ ਦੇ ਸਿਰ ਫਸਟ ਰਨਰ-ਅੱਪ ਦਾ ਤਾਜ ਸਜਿਆ,ਭਾਰਤ ਨੇ 28 ਸਾਲ ਬਾਅਦ ਮਿਸ ਵਰਲਡ ਸੁੰਦਰਤਾ ਪ੍ਰਤੀਯੋਗਤਾ ਦੀ ਮੇਜ਼ਬਾਨੀ ਕੀਤੀ,ਭਾਰਤ ਦੀ ਅਗਵਾਈ 22 ਸਾਲ ਦੀ ਸਿਨੀ ਸ਼ੈੱਟੀ ਨੇ ਕੀਤਾ,ਸਿਨੀ ਸ਼ੈੱਟੀ ਮੁੰਬਈ ਵਿਚ ਪਲੀ-ਵਦੀ ਹੈ,ਉਹ ਪ੍ਰਤੀਯੋਗਤਾ ਦੀਆਂ ਟੌਪ 4 ਕੰਟੇਸਟੈਂਟ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ।