Amritsar Sahib,12 April,2024,(Punjab Today News Ca):- ਵਿਸਾਖੀ (Baisakhi) ਮੌਕੇ ਲਹਿਰਾਏ ਜਾਣ ਵਾਲੇ ਖਾਲਸਈ ਨਿਸ਼ਾਨ ਸਾਹਿਬ ਜੀ (Khalsai Nishan Sahib Ji) ਪੰਜਾਬ ਦੇ 72 ਗੁਰਦੁਆਰਾ ਸਾਹਿਬਾਨ ਤੋਂ ਮਿਲਣਗੇ,ਇਸ ਦੇ ਲਈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਦੀ ਸੂਚੀ ਜਾਰੀ ਕਰ ਦਿੱਤੀ ਹੈ,9 ਅਪ੍ਰੈਲ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ,ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ (Takht Shri Harmandir Sahib, Patna Sahib Ji) ਤੋਂ ਇਲਾਵਾ ਮੁੱਖ ਗ੍ਰੰਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Shri Harmandir Sahib Ji) ਦੇ ਸਾਹਿਬ ਗਿਆਨੀ ਗੁਰਦੁਆਲ ਸਿੰਘ ਤੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਕੁਝ ਅਹਿਮ ਫੈਸਲੇ ਲਏ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 13 ਅਪ੍ਰੈਲ 2024 ਨੂੰ ਖਾਲਸਾ ਸਾਜਨਾ ਦਿਵਸ (Khalsa Sajna Day) ਦੇ 325 ਸਾਲ ਪੂਰੇ ਹੋਣ ‘ਤੇ ਸਾਰੇ ਸਿੱਖ ਆਪਣੇ-ਆਪਣੇ ਘਰਾਂ ਵਿਚ ਖਾਲਸਾਈ ਨਿਸ਼ਾਨ ਸਾਹਿਬ ਜੀ (Khalsai Nishan Sahib Ji) ਲਗਾਉਣ ਤਾਂ ਜੋ ਸਿੱਖ ਹੋਣ ‘ਤੇ ਮਾਣ ਮਹਿਸੂਸ ਕੀਤਾ ਜਾ ਸਕੇ,ਉਨ੍ਹਾਂ ਇਹ ਵੀ ਫੈਸਲਾ ਕੀਤਾ ਕਿ ਉਸ ਦਿਨ ਸਾਰੇ ਸਿੱਖ ਪੰਜ ਮਿੰਟ ਗੁਰੂ ਮੰਤਰ ਅਤੇ ਮੂਲਮੰਤਰ ਦਾ ਜਾਪ ਕਰਕੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ,ਨਾਲ ਹੀ 6 ਜੂਨ 2024 ਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ਜੀ (Shri Darbar Sahib Ji) ‘ਤੇ ਹੋਏ ਹਮਲੇ ਨੂੰ ਦੇਸ਼ ਯਾਦ ਕਰੇਗਾ,ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਨੌਜਵਾਨ ਪੀੜ੍ਹੀ ਨੂੰ ਯਾਦ ਰੱਖਣਾ ਅਤੇ ਸਿੱਖਿਅਤ ਕਰਨਾ ਜ਼ਰੂਰੀ ਹੈ,ਹਰ ਸਿੱਖ ਲਈ ਆਪਣੇ ਘਰ ਖਾਲਸਾ ਨਿਸ਼ਾਨ ਸਾਹਿਬ ਲਗਾਉਣ ਦੇ ਹੁਕਮਾਂ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਪੰਜਾਬ ਦੇ 72 ਗੁਰਦੁਆਰਾ ਸਾਹਿਬਾਨਾਂ ਜੀ ਦੀ ਸੂਚੀ ਜਾਰੀ ਕੀਤੀ ਹੈ,ਜਿੱਥੋਂ ਸੰਗਤਾਂ ਖਾਲਸਾਈ ਨਿਸ਼ਾਨ ਜੀ (Khalsai Nishan Sahib Ji) ਪ੍ਰਾਪਤ ਕਰਕੇ ਵਿਸਾਖੀ (Baisakhi) ‘ਤੇ ਆਪਣੇ ਘਰਾਂ ‘ਚ ਪਾਉਣਗੀਆਂ।