KAPURTHALA,(PUNJAB TODAY NEWS CA):- ਵੀਰਵਾਰ ਸਵੇਰੇ ਕਪੂਰਥਲਾ ਚੌਕ ਗੋਇੰਦਵਾਲ ਸਾਹਿਬ (Kapurthala Chowk Goindwal Sahib) ਵਿਖੇ ਨਾਕੇ ’ਤੇ ਤਾਇਨਾਤ ASI ਦੀ ਅਚਾਨਕ ਗੋਲੀ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ,ਮਿਲੀ ਜਾਣਕਾਰੀ ਅਨੁਸਾਰ ASI ਬਖਸ਼ੀਸ਼ ਸਿੰਘ ਵੀਰਵਾਰ ਸਵੇਰੇ ਕਪੂਰਥਲਾ ਚੌਂਕ ਸ੍ਰੀ ਗੋਇੰਦਵਾਲ ਸਾਹਿਬ (Kapurthala Chowk Goindwal Sahib) ਵਿਖੇ ਨਾਕੇ ’ਤੇ ਡਿਊਟੀ ਦੇਣ ਲਈ ਪਹੁੰਚੇ ਸਨ,ਪੁਲਿਸ (Police) ਮੁਤਾਬਕ ਡਿਊਟੀ (Duty) ਦੌਰਾਨ ਜਦੋਂ ਉਹ ਕਮਰੇ ਅੰਦਰ ਰਾਈਫਲ (Rifle) ਸਾਫ਼ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੇ ਗੋਲੀ ਵੱਜਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।