Lucknow,27 April,2024,(Punjab Today News Ca):- ਲਖਨਊ ਸੁਪਰ ਜਾਇੰਟਸ (ਐਲਐਸਜੀ) (LSG) ਅਤੇ ਰਾਜਸਥਾਨ ਰਾਇਲਸ (ਆਰਆਰ) (RR) ਵਿਚਕਾਰ ਸ਼ਾਮ 7:30 ਵਜੇ ਤੋਂ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਸਟੇਡੀਅਮ,ਲਖਨਊ ਵਿੱਚ ਖੇਡਿਆ ਜਾਵੇਗਾ,ਟਾਸ ਸ਼ੱਮ 7:00 ਵਜੇ ਹੋਵੇਗਾ,ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ,ਪਿਛਲੇ ਮੈਚ ‘ਚ ਰਾਜਸਥਾਨ ਨੇ ਲਖਨਊ ਨੂੰ 20 ਦੌੜਾਂ ਨਾਲ ਹਰਾਇਆ ਸੀ,ਰਾਜਸਥਾਨ ਰਾਇਲਸ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ IPL ‘ਚ ਹੁਣ ਤੱਕ ਸਿਰਫ 4 ਮੈਚ ਖੇਡੇ ਗਏ ਹਨ,ਲਖਨਊ (Lucknow,) ਨੇ 1 ਅਤੇ ਰਾਜਸਥਾਨ ਨੇ 3 ਜਿੱਤੇ,ਲਖਨਊ ਦੇ ਘਰੇਲੂ ਮੈਦਾਨ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਇਕ ਵੀ ਮੈਚ ਨਹੀਂ ਖੇਡਿਆ ਗਿਆ ਹੈ।