spot_img
Tuesday, April 30, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂToronto ਤੇ GTA ਵਿੱਚ ਭਾਰੀ ਮੀਂਹ ਕਾਰਨ ਜਨ-ਜੀਵਨ ਉੱਤੇ ਪਿਆ ਅਸਰ

Toronto ਤੇ GTA ਵਿੱਚ ਭਾਰੀ ਮੀਂਹ ਕਾਰਨ ਜਨ-ਜੀਵਨ ਉੱਤੇ ਪਿਆ ਅਸਰ

PUNJAB TODAY NEWS CA:-

TORONTO,(PUNJAB TODAY NEWS CA):- ਭਾਰੀ ਮੀਂਹ ਪੈਣ ਤੇ ਕਈ ਇਲਾਕਿਆਂ ਵਿੱਚ ਹੜ੍ਹ ਵਾਲੀ ਸਥਿਤੀ ਬਣ ਜਾਣ ਤੋਂ ਬਾਅਦ ਜੀਟੀਏ (GTA) ਵਿੱਚ ਮੌਸਮ ਸਬੰਧੀ ਕਈ ਚੇਤਾਵਨੀਆਂ ਨੂੰ ਆਖਿਰਕਾਰ ਖ਼ਤਮ ਕਰ ਦਿੱਤਾ ਗਿਆ,ਐਨਵਾਇਰਮੈਂਟ ਕੈਨੇਡਾ (Environment Canada) ਨੇ ਦੱਸਿਆ ਕਿ ਟੋਰਾਂਟੋ (Toronto) ਦੇ ਉੱਤਰੀ ਹਿੱਸਿਆਂ ਵਿੱਚ 40 ਮਿਲੀਮੀਟਰ ਤੋਂ ਉੱਪਰ ਦਾ ਮੀਂਹ ਪੈ ਸਕਦਾ ਹੈ,ਜਦਕਿ ਬਰੈਂਪਟਨ ਤੇ ਕੇਲਡਨ (Brampton And Keldon) ਵਿੱਚ ਲਗਾਤਾਰ ਮੌਸਮ ਖਰਾਬ ਰਿਹਾ ਤੇ 100 ਮਿਲੀਮੀਟਰ ਤੱਕ ਮੀਂਹ ਪਿਆ।

ਕਈ ਰਿਪੋਰਟਾਂ ਤੋਂ ਸਾਹਮਣੇ ਆਇਆ ਕਿ ਉੱਤਰੀ ਬਰੈਂਪਟਨ (North Brampton) ਵਿੱਚ ਪਿਛਲੇ ਦੋ ਦਿਨਾਂ ਵਿੱਚ 200 ਮਿਲੀਮੀਟਰ ਤੋਂ ਵੱਧ ਮੀਂਹ ਪੈ ਚੁੱਕਿਆ ਹੈ,Vaughan,Richmond Hill,Markham ਤੇ York ਅਤੇ Durham Region ਵਿੱਚ ਮੌਸਮ ਖਰਾਬ ਰਹਿਣ ਸਬੰਧੀ ਸਪੈਸ਼ਲ ਸਟੇਟਮੈਂਟ (Special Statement) ਬਣੀ ਹੋਈ ਹੈ,Barrie,Collingwood ਤੇ Orillia ਵਿੱਚ ਅਜੇ ਵੀ ਗਰਜ ਚਮਕ ਨਾਲ ਹਨ੍ਹੇਰੀ ਤੂਫਾਨ ਤੇ ਮੀਂਹ ਪੈਣ ਦੀ ਚੇਤਾਵਨੀ ਬਰਕਰਾਰ ਰੱਖੀ ਗਈ ਹੈ,ਇੱਥੇ 50 ਤੋਂ 100 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ,ਟੋਰਾਂਟੋ (Toronto) ਵਿੱਚ ਬੁੱਧਵਾਰ ਤੱਕ ਮੀਂਹ ਪੈ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments