NEW DELHI,(PUNJAB TODAY NEWS CA):- ਟੀਮ ਇੰਡੀਆ (Team India) ਨੇ ਜਾਪਾਨ ਨੂੰ 2-1 ਨਾਲ ਹਰਾ ਦਿੱਤਾ,ਇਸ ਤੋਂ ਪਹਿਲਾਂ ਗਰੁੱਪ ਮੈਚ ਵਿੱਚ ਜਾਪਾਨ ਨੇ ਟੀਮ ਇੰਡੀਆ ਨੂੰ 2-5 ਨਾਲ ਮਾਤ ਦਿੱਤੀ ਸੀ,ਭਾਰਤੀ ਹਾਕੀ ਟੀਮ (Indian Hockey Team) ਨੇ ਏਸ਼ੀਆ ਕੱਪ 2022 ਵਿੱਚ ਸੁਪਰ-4 ਦੇ ਆਪਣੇ ਪਹਿਲੇ ਮੈਚ ਵਿੱਚ ਜਾਪਾਨ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ,ਟੀਮ ਇੰਡੀਆ ਦੇ ਮਨਜੀਤ ਤੇ ਪਵਨ ਨੇ ਇੱਕ-ਇੱਕ ਗੋਲ ਕੀਤੇ, ਦੂਜੇ ਪਾਸੇ ਜਾਪਾਨ ਲਈ ਇੱਕੋ-ਇੱਕ ਗੋਲ ਤਾਕੁਮਾ ਨੀਵਾ ਨੇ ਕੀਤਾ।ਮੁਕਾਬਲੇ ਦਾ ਪਹਿਲਾ ਕੁਆਰਟਰ ਭਾਰਤ ਦੇ ਨਾਂ ਰਿਹਾ,ਭਾਰਤ ਨੇ 1-0 ਨਾਲ ਬੜਤ ਬਣਾ ਲਈ ਸੀ,ਟੀਮ ਇੰਡੀਆ ਲਈ ਮਨਜੀਤ ਨੇ ਪਹਿਲਾ ਗੋਲ ਦਾਗਿਆ, ਜਦਕਿ ਹਾਫ ਟਾਈਮ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਪਹੁੰਚ ਗਈਆਂ ਸਨ,ਜਾਪਾਨ ਨੇ ਇੱਕ ਗੋਲ ਕਰਕੇ ਬਰਾਬਰੀ ਕਰ ਲਈ ਸੀ,ਭਾਰਤ ਨੇ 40ਵੇਂ ਮਿੰਟ ਵਿੱਚ 2-1 ਨਾਲ ਬੜਤ ਬਣਾ ਲਈ,ਇਸ ਕੁਆਰਟਰ ਵਿੱਚ ਭਾਰਤ ਤੇ ਜਾਪਾਨ ਦੇ ਖਿਡਾਰੀਆਂ ਵਿਚਾਲੇ ਸੰਘਰਸ਼ ਜਾਰੀ ਰਿਹਾ ਪਰ ਕੁਆਰਟਰ ਖਤਮ ਹੋਣ ਤੱਕ ਜਾਪਾਨ ਬਰਾਬਰੀ ਨਹੀਂ ਕਰ ਸਕਿਆ,ਭਾਰਤ ਦੀ ਬੜਤ ਬਰਕਰਾਰ ਰਹੀ,ਚੌਥਾ ਕੁਆਰਟਰ (Fourth Quarter) ਖ਼ਤਮ ਹੋਣ ਤੱਕ ਭਾਰਤ ਨੇ ਜਾਪਾਨ ਨੂੰ ਗੋਲ ਨਹੀਂ ਕਰਨ ਦਿੱਤਾ,ਇਸ ਤਰ੍ਹਾਂ ਉਸ ਨੇ ਮੈਚ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ।