Bangalore, 4th April 2024,(Punjab Today News Ca):– ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) (IPL) ਦੇ 17ਵੇਂ ਸੀਜ਼ਨ ਦੇ 52ਵੇਂ ਮੈਚ ‘ਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਦਾ ਸਾਹਮਣਾ ਗੁਜਰਾਤ ਟਾਇਟਨਸ (Gujarat Titans) ਨਾਲ ਹੋਵੇਗਾ,ਇਹ ਮੈਚ ਬੈਂਗਲੁਰੂ (Bangalore) ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ,ਟਾਸ ਸ਼ਾਮ 7 ਵਜੇ ਤੋਂ ਹੋਵੇਗਾ,ਆਰਸੀਬੀ (RCB) ਅੰਕ ਸੂਚੀ ਵਿੱਚ ਆਖਰੀ ਸਥਾਨ ‘ਤੇ ਹੈ।
ਜੇਕਰ ਟੀਮ ਅੱਜ ਹਾਰਦੀ ਹੈ ਤਾਂ ਆਈਪੀਐਲ (IPL) ਵਿੱਚ ਪਲੇਆਫ (Playoffs) ਦੀ ਦੌੜ ਤੋਂ ਬਾਹਰ ਹੋ ਜਾਵੇਗੀ,ਦੋਵੇਂ ਟੀਮਾਂ IPL ‘ਚ ਬਰਾਬਰੀ ‘ਤੇ ਹਨ,ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 4 ਮੈਚ ਖੇਡੇ ਜਾ ਚੁੱਕੇ ਹਨ,ਇਨ੍ਹਾਂ ਵਿੱਚੋਂ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 2 ਮੈਚ ਜਿੱਤੇ,ਇਸ ਦੇ ਨਾਲ ਹੀ ਗੁਜਰਾਤ ਨੇ 2 ਮੈਚ ਜਿੱਤੇ ਹਨ,ਦੋਵਾਂ ਟੀਮਾਂ ਵਿਚਾਲੇ ਇਸ ਸੀਜ਼ਨ ਦਾ ਆਖਰੀ ਮੈਚ ਅਹਿਮਦਾਬਾਦ (Ahmedabad) ‘ਚ ਖੇਡਿਆ ਗਿਆ ਸੀ,ਜਿੱਥੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।