NEW DELHI,(PUNJAB TODAY NEWS CA):- ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ (Former captain and BCCI president Sourav Ganguly) ਨੇ ਨਵੀਂ ਪਾਰੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ,ਉਹਨਾਂ ਨੇ ਟਵੀਟ (Tweet) ਕੀਤਾ ਹੈ ਕਿ 2022 ਵਿਚ ਉਹਨਾਂ ਨੇ ਕ੍ਰਿਕਟ ਵਿਚ 30 ਸਾਲ ਪੂਰੇ ਕਰ ਲਏ ਹਨ,ਇਸ ਸਮੇਂ ਦੌਰਾਨ ਕ੍ਰਿਕਟ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ।
ਕਿਹਾ ਜਾ ਰਿਹਾ ਹੈ ਕਿ ਉਹ ਰਾਜਨੀਤੀ ‘ਚ ਐਂਟਰੀ ਮਾਰ ਸਕਦੇ ਹਨ,ਆਪਣੇ ਟਵੀਟ ‘ਚ ਸੌਰਵ ਗਾਂਗੁਲੀ (Sourav Ganguly) ਨੇ ਸਪੱਸ਼ਟ ਤੌਰ ‘ਤੇ ਇਹ ਨਹੀਂ ਦੱਸਿਆ ਕਿ ਉਹ ਕੀ ਕਰਨ ਜਾ ਰਹੇ ਹਨ,ਉਧਰ ਬੀਸੀਸੀਆਈ ਸਕੱਤਰ ਜੈ ਸ਼ਾਹ (BCCI Secretary Jai Shah) ਦੇ ਹਵਾਲੇ ਨਾਲ ਨਿਊਜ਼ ਏਜੰਸੀ (News Agency) ਨੇ ਦੱਸਿਆ ਹੈ ਕਿ ਸੌਰਵ ਗਾਂਗੁਲੀ (Sourav Ganguly) ਨੇ ਬੀਸੀਸੀਆਈ (BCCI)ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ,ਜ਼ਿਕਰਯੋਗ ਹੈ ਕਿ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ (BCCI President Sourav Ganguly) ਨੇ ਹਾਲ ਹੀ ਵਿਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ,ਉਦੋਂ ਤੋਂ ਹੀ ਉਹਨਾਂ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ।