PUNJAB TODAY NEWS CA:- IND vs SA: India ਅਤੇ South Africa ਵਿਚਾਲੇ 5 ਮੈਚਾਂ ਦੀ T-20 Series ਕਾਫੀ ਰੋਮਾਂਚਕ ਹੋਣ ਵਾਲੀ ਹੈ,South Africa ਦੇ ਕਵਿੰਟਨ ਡੀ ਕਾਕ (Quinton de Cock) ਨੇ IPL 2022 ਵਿੱਚ ਲਖਨਊ ਸੁਪਰ ਜਾਇੰਟਸ (Lucknow Super Giants) (LSG) ਲਈ ਖ਼ਤਰਨਾਕ ਖੇਡ ਦਿਖਾਈ,ਉਸਨੇ IPL 2022 ਦੇ 15 ਮੈਚਾਂ ਵਿੱਚ 508 ਦੌੜਾਂ ਬਣਾਈਆਂ,ਜਿਸ ਵਿੱਚ ਉਸਨੇ ਇੱਕ ਪਾਰੀ ਵਿੱਚ ਅਜੇਤੂ 140 ਦੌੜਾਂ ਵੀ ਬਣਾਈਆਂ,ਇਸ ਸੀਰੀਜ਼ ‘ਚ ਕਵਿੰਟਨ ਡੀ ਕਾਕ (Quinton de Cock) ਦਾ ਸਾਹਮਣਾ ਉਮਰਾਨ ਮਲਿਕ ਨਾਲ ਹੋਵੇਗਾ,ਉਮਰਾਨ ਮਲਿਕ (Umran Malik) ਨੇ IPL 2022 ਦੇ 14 ਮੈਚਾਂ ਵਿੱਚ 22 ਵਿਕਟਾਂ ਲਈਆਂ।
ਉਹ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਹੈ,Team India ਦੇ ਕਪਤਾਨ ਕੇਐੱਲ ਰਾਹੁਲ ਸ਼ਾਨਦਾਰ ਫਾਰਮ (Captain KL Rahul Excellent Form) ‘ਚ ਹਨ,ਪਰ ਇਸ ਸੀਰੀਜ਼ ‘ਚ ਉਨ੍ਹਾਂ ਨੂੰ ਐਨਰਿਕ ਨੌਰਟਜੇ (Enrique Nortje) ਵਰਗੇ ਤੇਜ਼ ਗੇਂਦਬਾਜ਼ ਦੀ ਚੁਣੌਤੀ ਹੋਵੇਗੀ,IPL 2022 ਵਿੱਚ ਨੌਰਖੀਆ ਨੇ 6 ਮੈਚਾਂ ਵਿੱਚ 9 ਵਿਕਟਾਂ ਲਈਆਂ ਸਨ,ਇਸ ਦੇ ਨਾਲ ਹੀ ਕੇਐਲ ਰਾਹੁਲ (KL Rahul) ਨੇ ਇਸ ਸੀਜ਼ਨ ਦੇ 15 ਮੈਚਾਂ ਵਿੱਚ 51.33 ਦੀ ਔਸਤ ਨਾਲ 616 ਦੌੜਾਂ ਬਣਾਈਆਂ,ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਪ੍ਰਸ਼ੰਸਕਾਂ ਦੀ ਰੋਮਾਂਚਕ ਲੜਾਈ ਦੇਖਣ ਨੂੰ ਮਿਲੇਗੀ।