Ottawa,(PUNJAB TODAY NEWS CA):- Annual Financial Systems Review ਵਿੱਚ ਬੈਂਕ ਨੇ ਆਖਿਆ ਕਿ ਅਪਰੈਲ 2020 ਤੇ ਅਪਰੈਲ 2022 ਦਰਮਿਆਨ ਕੌਮੀ ਪੱਧਰ ਉੱਤੇ ਘਰਾਂ ਦੀਆਂ ਕੀਮਤਾਂ ਵਿੱਚ 53 ਫੀ ਸਦੀ ਵਾਧੇ ਦੇ ਬਾਵਜੂਦ ਬੈਂਕ ਨੂੰ ਇਹ ਤੌਖਲਾ ਹੈ,ਕਿ ਜਿਨ੍ਹਾਂ ਲੋਕਾਂ ਨੇ ਪਿੱਛੇ ਜਿਹੇ ਘਰ ਖਰੀਦੇ ਹਨ ਉਹ ਜਦੋਂ ਉੱਚੀਆਂ ਦਰਾਂ ਉੱਤੇ Renew Mortgage ਕਰਵਾਉਣਗੇ ਤਾਂ ਉਨ੍ਹਾਂ ਨੂੰ ਵਧੇਰੇ ਵਿੱਤੀ ਝਟਕਾ ਬਰਦਾਸ਼ਤ ਕਰਨਾ ਹੋਵੇਗਾ,Bank of Canada ਦੇ Governor Tiff McCallum ਨੇ ਆਖਿਆ ਕਿ ਘਰਾਂ ਦੀਆਂ ਕੀਮਤਾਂ ਵਿੱਚ ਸੁਧਾਰ ਜਲਦ ਹੀ ਆ ਸਕਦਾ ਹੈ,ਉਨ੍ਹਾਂ ਇਹ ਵੀ ਆਖਿਆ ਕਿ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਸਿਹਤਮੰੰਦ ਰਹੇਗੀ,ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਪਿੱਛੇ ਜਿਹੇ ਘਰ ਖਰੀਦੇ ਹਨ ਉਨ੍ਹਾਂ ਨੇ ਆਪਣੇ ਵਿੱਤ ਤੋਂ ਬਾਹਰ ਜਾ ਕੇ ਅਜਿਹਾ ਕੀਤਾ ਹੈ,ਘਰਾਂ ਦੀਆ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਬਾਵਜੂਦ ਲੋਕਾਂ ਵੱਲੋਂ ਇਸ ਡਰ ਨਾਲ ਘਰ ਖਰੀਦੇ ਗਏ ਹਨ ਕਿ ਕਿਤੇ ਉਹ ਘਰ ਤੋਂ ਬਿਨਾਂ ਹੀ ਨਾ ਰਹਿ ਜਾਣ,ਜਿ਼ਕਰਯੋਗ ਹੈ ਕਿ ਪਿਛਲੇ ਹਫਤੇ Bank of Canada ਨੇ ਵਿਆਜ਼ ਦਰਾਂ ਵਿੱਚ ਹੋਰ ਵਾਧੇ ਦਾ ਸੰਕੇਤ ਵੀ ਦਿੱਤਾ ਸੀ।