Brampton,(PUNJAB TODAY NEWS CA):- Canada ਦੇ ਅਰਥਚਾਰੇ ਦੇ ਡਿੱਗ ਰਹੇ ਮਿਆਰ ਦੀ ਗੱਲ ਕਰਦਿਆਂ ਪੌਲੀਏਵਰ (Polyaver) ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਦੀ ਆਪਣੀ ਯੋਜਨਾ ਪੇਸ਼ ਕੀਤੀ,ਉਨ੍ਹਾਂ ਆਖਿਆ ਕਿ 500,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਭਰਨ ਲਈ ਸਾਨੂੰ Immigration ਵਿੱਚ ਵਾਧਾ ਕਰਨਾ ਚਾਹੀਦਾ ਹੈ,ਇਸ ਤੋਂ ਇਲਾਵਾ ਉਨ੍ਹਾਂ ਦੁਨੀਆ ਦੇ ਮੰਚ ਉੱਤੇ Canada ਦੀ ਭੂਮਿਕਾ ਬਾਰੇ ਚਾਨਣਾ ਪਾਇਆ ਤੇ Canadians ਲਈ ਜਿੰ਼ਦਗੀ ਹੋਰ ਕਿਫਾਇਤੀ ਬਣਾਉਣ ਦੇ ਆਪਣੇ ਟੀਚਿਆਂ ਦਾ ਖੁਲਾਸਾ ਵੀ ਕੀਤਾ,Conservative Party of Canada ਦੀ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਪਿਏਰ ਪੌਲੀਏਵਰ (Pierre Polyaver) ਨੇ ਐਥਨਿਕ ਮੀਡੀਆ (Ethnic media) ਨਾਲ ਪ੍ਰੈੱਸ ਕਾਨਫਰੰਸ ਕੀਤੀ,ਇਸ ਦੌਰਾਨ ਜਿੱਥੇ ਉਨ੍ਹਾਂ Canada ਦੀ ਆਰਥਿਕਤਾ ਉੱਤੇ ਵਾਰ ਕੀਤੇ ਉੱਥੇ ਹੀ ਉਨ੍ਹਾਂ ਬ੍ਰਾਊਨ (Brown) ਉੱਤੇ ਵੀ ਤੰਜ ਕਸੇ,ਦੇਸ਼ ਭਰ ਵਿੱਚ 312,000 ਨਵੇਂ ਮੈਂਬਰ ਬਣਾਏ ਹਨ,ਉਨ੍ਹਾਂ ਅੱਗੇ ਦੱਸਿਆ ਕਿ 111 ਹਲਕਿਆਂ ਵਿੱਚ ਉਨ੍ਹਾਂ ਵੱਲੋਂ ਕੈਂਪੇਨ ਚਲਾਈ ਗਈ ਤੇ 1000 ਪਲੱਸ ਨਵੇਂ ਮੈਂਬਰਾਂ ਨੂੰ ਸਾਈਨ ਕੀਤਾ ਗਿਆ,ਪੌਲੀਏਵਰ (Polyaver) ਨੇ ਇਹ ਵੀ ਆਖਿਆ ਕਿ ਉਨ੍ਹਾਂ ਦੀ ਟੀਮ ਨੇ GTA ਵਿੱਚ ਵੀ ਹਜ਼ਾਰਾਂ ਨਵੇਂ ਮੈਂਬਰ ਬਣਾਏ ਹਨ,Carbon Tax ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਤੇ ਇਨ੍ਹਾਂ ਗਰਮੀਆਂ ਵਿੱਚ ਟਰੂਡੋ (Trudeau) ਨੂੰ ਗੈਸ ਤੋਂ GST ਹਟਾਉਣ ਦੀ ਮੰਗ ਵੀ ਕੀਤੀ।